15 ਮਈ ਤੋਂ ਇਨ੍ਹਾਂ 5 ਰਾਸ਼ੀਆਂ ਦੀ ਹੋਣ ਜਾ ਰਹੀ ਬੱਲੇ-ਬੱਲੇ! ਵਧੇਗਾ ਤੇ ਰੁਤਬਾ ਤੇ ਆਵੇਗਾ ਪੈਸਾ ਹੀ ਪੈਸਾ
Wednesday, May 06, 2026 - 08:56 AM (IST)
ਨਵੀਂ ਦਿੱਲੀ - ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੇ ਰਾਜਾ ਮੰਨੇ ਜਾਣ ਵਾਲੇ ਸੂਰਜ ਦੇਵਤਾ 15 ਮਈ 2026 ਨੂੰ ਬ੍ਰਿਖ ਰਾਸ਼ੀ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਸੂਰਜ ਦੇ ਇਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਜਾਣ ਦੀ ਪ੍ਰਕਿਰਿਆ ਨੂੰ 'ਸੰਕ੍ਰਾਂਤੀ' ਕਿਹਾ ਜਾਂਦਾ ਹੈ, ਇਸ ਲਈ ਇਸ ਦਿਨ ਨੂੰ 'ਬ੍ਰਿਖ ਸੰਕ੍ਰਾਂਤੀ' ਵਜੋਂ ਮਨਾਇਆ ਜਾਵੇਗਾ। ਸੂਰਜ ਦਾ ਇਹ ਰਾਸ਼ੀ ਪਰਿਵਰਤਨ ਸਾਰੀਆਂ ਰਾਸ਼ੀਆਂ 'ਤੇ ਪ੍ਰਭਾਵ ਪਾਵੇਗਾ, ਪਰ ਖਾਸ ਤੌਰ 'ਤੇ 5 ਰਾਸ਼ੀਆਂ ਲਈ ਇਹ ਬਹੁਤ ਹੀ ਸ਼ੁਭ ਅਤੇ ਲਾਭਕਾਰੀ ਰਹਿਣ ਵਾਲਾ ਹੈ।
ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਮਿਹਰਬਾਨੀ :-
ਮੇਖ ਰਾਸ਼ੀ
- ਸੂਰਜ ਦਾ ਗੋਚਰ ਤੁਹਾਡੀ ਰਾਸ਼ੀ ਦੇ ਦੂਜੇ ਭਾਵ 'ਚ ਹੋਣ ਕਾਰਨ ਤੁਹਾਡੇ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ। ਪਰਿਵਾਰਕ ਰਿਸ਼ਤਿਆਂ 'ਚ ਸੁਧਾਰ ਹੋਵੇਗਾ ਅਤੇ ਪ੍ਰੇਮ ਜੀਵਨ ਲਈ ਵੀ ਇਹ ਸਮਾਂ ਵਧੀਆ ਰਹੇਗਾ, ਹਾਲਾਂਕਿ ਸਿਹਤ ਪ੍ਰਤੀ ਥੋੜ੍ਹਾ ਸੁਚੇਤ ਰਹਿਣ ਦੀ ਲੋੜ ਹੈ।
ਕਰਕ ਰਾਸ਼ੀ
- 11ਵੇਂ ਭਾਵ 'ਚ ਹੋਣ ਵਾਲਾ ਇਹ ਗੋਚਰ ਤੁਹਾਡੀ ਆਮਦਨ 'ਚ ਵਾਧੇ ਦੇ ਸੰਕੇਤ ਦੇ ਰਿਹਾ ਹੈ। ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਪੂਰੇ ਹੋਣਗੇ ਅਤੇ ਸਰਕਾਰੀ ਖੇਤਰ 'ਚ ਕੰਮ ਕਰਨ ਵਾਲਿਆਂ ਨੂੰ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਵਪਾਰੀਆਂ ਲਈ ਵੀ ਇਹ ਸਮਾਂ ਬੇਹੱਦ ਲਾਭਕਾਰੀ ਸਿੱਧ ਹੋਵੇਗਾ।
ਸਿੰਘ ਰਾਸ਼ੀ
- ਸੂਰਜ ਦਾ ਦਸਵੇਂ ਭਾਵ 'ਚ ਗੋਚਰ ਤੁਹਾਡੇ ਕਰੀਅਰ ਅਤੇ ਸਮਾਜਿਕ ਮਾਣ-ਸੰਮਾਨ 'ਚ ਵਾਧਾ ਕਰੇਗਾ। ਕੰਮ ਵਾਲੀ ਥਾਂ 'ਤੇ ਵੱਡੀ ਸਫਲਤਾ ਮਿਲ ਸਕਦੀ ਹੈ ਅਤੇ ਸਿਹਤ 'ਚ ਵੀ ਸੁਧਾਰ ਦੇਖਣ ਨੂੰ ਮਿਲੇਗਾ। ਤੁਹਾਡੀ ਕੰਮ ਕਰਨ ਦੀ ਸ਼ੈਲੀ ਲੋਕਾਂ ਨੂੰ ਪ੍ਰਭਾਵਿਤ ਕਰੇਗੀ।
ਬ੍ਰਿਸ਼ਚਕ ਰਾਸ਼ੀ
- ਸੱਤਵੇਂ ਭਾਵ 'ਚ ਸੂਰਜ ਦਾ ਗੋਚਰ ਕਾਰੋਬਾਰ 'ਚ ਸਫਲਤਾ ਦੇ ਨਵੇਂ ਰਾਹ ਖੋਲ੍ਹੇਗਾ। ਸਮਾਜ 'ਚ ਤੁਹਾਡੀ ਇਕ ਮਜ਼ਬੂਤ ਪਛਾਣ ਬਣੇਗੀ, ਹਾਲਾਂਕਿ ਜੀਵਨ ਸਾਥੀ ਦੇ ਵਿਵਹਾਰ 'ਚ ਥੋੜ੍ਹੀ ਤਲਖੀ ਕਾਰਨ ਰਿਸ਼ਤਿਆਂ 'ਚ ਤਣਾਅ ਹੋ ਸਕਦਾ ਹੈ।
ਧਨੁ ਰਾਸ਼ੀ
- ਤੁਹਾਡੀ ਰਾਸ਼ੀ ਦੇ ਨੌਵੇਂ ਭਾਵ 'ਚ ਗੋਚਰ ਹੋਣ ਨਾਲ ਕਿਸਮਤ ਦਾ ਪੂਰਾ ਸਾਥ ਮਿਲੇਗਾ। ਤੁਹਾਨੂੰ ਕਰਜ਼ੇ ਤੋਂ ਰਾਹਤ ਮਿਲ ਸਕਦੀ ਹੈ ਅਤੇ ਸਰਕਾਰੀ ਕੰਮਾਂ 'ਚ ਲਾਭ ਹੋਣ ਦੀ ਸੰਭਾਵਨਾ ਹੈ। ਨੌਕਰੀ ਅਤੇ ਕਰੀਅਰ ਦੇ ਲਿਹਾਜ਼ ਨਾਲ ਚੰਗੇ ਨਤੀਜੇ ਮਿਲਣਗੇ ਅਤੇ ਤੁਸੀਂ ਆਪਣੇ ਦੁਸ਼ਮਣਾਂ 'ਤੇ ਜਿੱਤ ਹਾਸਲ ਕਰੋਗੇ।
ਸੂਰਜ ਦੇ ਇਸ ਮਹੱਤਵਪੂਰਨ ਗੋਚਰ ਨਾਲ ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਨੂੰ ਨਾ ਸਿਰਫ ਕਰੀਅਰ 'ਚ ਤਰੱਕੀ ਮਿਲੇਗੀ, ਸਗੋਂ ਸਮਾਜ 'ਚ ਵੀ ਉਨ੍ਹਾਂ ਦੀ ਪ੍ਰਤਿਸ਼ਠਾ ਵਧੇਗੀ।
