ਇਨ੍ਹਾਂ 3 ਰਾਸ਼ੀਆਂ 'ਤੇ ਮੰਡਰਾ ਰਿਹੈ ਖ਼ਤਰਾ! 72 ਘੰਟੇ ਰਹਿਣਗੇ 'ਭਾਰੀ', ਜਾਣੋ ਬਚਣ ਦੇ ਉਪਾਅ ਤੇ ਸਾਵਧਾਨੀਆਂ
Saturday, May 02, 2026 - 09:08 AM (IST)
ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਅਨੁਸਾਰ ਚੰਦਰਮਾ ਦਾ ਰਾਸ਼ੀ ਪਰਿਵਰਤਨ ਸਾਰੀਆਂ ਰਾਸ਼ੀਆਂ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। 2 ਮਈ, 2026 ਦੀ ਰਾਤ ਨੂੰ ਚੰਦਰਮਾ ਤੁਲਾ ਰਾਸ਼ੀ 'ਚੋਂ ਨਿਕਲ ਕੇ ਆਪਣੀ ਨੀਚ ਰਾਸ਼ੀ ਬ੍ਰਿਸ਼ਚਿਕ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਇਹ ਗੋਚਰ ਰਾਤ 12:30 ਵਜੇ ਹੋਵੇਗਾ ਅਤੇ ਚੰਦਰਮਾ 5 ਮਈ ਦੀ ਦੁਪਹਿਰ ਤੱਕ ਇਸੇ ਰਾਸ਼ੀ 'ਚ ਰਹੇਗਾ। ਕਿਉਂਕਿ ਬ੍ਰਿਸ਼ਚਿਕ ਚੰਦਰਮਾ ਦੀ ਨੀਚ ਰਾਸ਼ੀ ਹੈ, ਇਸ ਲਈ ਇੱਥੇ ਚੰਦਰਮਾ ਦਾ ਬਲ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਆਉਣ ਵਾਲੇ ਕੁਝ ਦਿਨ 3 ਰਾਸ਼ੀਆਂ ਲਈ ਕਾਫੀ ਭਾਰੀ ਰਹਿ ਸਕਦੇ ਹਨ।
ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਰਾਸ਼ੀਆਂ ਅਤੇ ਉਨ੍ਹਾਂ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
ਮੇਖ
ਚੰਦਰਮਾ ਦਾ ਗੋਚਰ ਤੁਹਾਡੇ ਅੱਠਵੇਂ ਭਾਵ 'ਚ ਹੋਵੇਗਾ, ਜੋ ਅਨਿਸ਼ਚਿਤਤਾ ਅਤੇ ਅਚਾਨਕ ਤਬਦੀਲੀਆਂ ਦਾ ਕਾਰਕ ਹੈ। ਇਸ ਕਾਰਨ ਤੁਸੀਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਅਤੇ ਤਣਾਅਗ੍ਰਸਤ ਮਹਿਸੂਸ ਕਰ ਸਕਦੇ ਹੋ। ਇਸ ਲਈ ਤੁਸੀਂ ਕੰਮ ਦੇ ਖੇਤਰ 'ਚ ਸੁਚੇਤ ਰਹੋ ਅਤੇ ਕੋਈ ਵੀ ਕੰਮ ਕੱਲ੍ਹ 'ਤੇ ਨਾ ਛੱਡੋ। ਵਾਹਨ ਚਲਾਉਂਦੇ ਸਮੇਂ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।
ਉਪਾਅ - ਇਸ ਰਾਸ਼ੀ ਦੇ ਜਾਤਕਾਂ ਨੂੰ ਸ਼ਿਵਲਿੰਗ 'ਤੇ ਜਲ ਚੜ੍ਹਾਉਣਾ ਚਾਹੀਦਾ ਹੈ।
ਮਿਥੁਨ
ਤੁਹਾਡੀ ਰਾਸ਼ੀ ਤੋਂ ਛੇਵੇਂ ਭਾਵ 'ਚ ਚੰਦਰਮਾ ਦਾ ਗੋਚਰ ਹੋਵੇਗਾ, ਜੋ ਦੁਸ਼ਮਣਾਂ ਦਾ ਭਾਵ ਮੰਨਿਆ ਜਾਂਦਾ ਹੈ। ਇਸ ਦੌਰਾਨ ਤੁਹਾਡਾ ਦੁਸ਼ਮਣ ਪੱਖ ਸਰਗਰਮ ਹੋ ਸਕਦਾ ਹੈ। ਇਸ ਲਈ ਕਿਸੇ 'ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ, ਕਿਉਂਕਿ ਭਰੋਸੇਯੋਗ ਵਿਅਕਤੀ ਤੋਂ ਧੋਖਾ ਮਿਲਣ ਦੀ ਸੰਭਾਵਨਾ ਹੈ। ਵਾਦ-ਵਿਵਾਦ ਤੋਂ ਬਚੋ, ਨਹੀਂ ਤਾਂ ਮਾਣ-ਸਨਮਾਨ ਨੂੰ ਹਾਨੀ ਪਹੁੰਚ ਸਕਦੀ ਹੈ। ਅਦਾਲਤੀ ਮਾਮਲਿਆਂ 'ਚ ਬਹੁਤ ਸਾਵਧਾਨ ਰਹੋ।
ਉਪਾਅ - ਚਿੱਟੇ ਰੰਗ ਦੇ ਖਾਧ ਪਦਾਰਥਾਂ ਦਾ ਦਾਨ ਕਰਨਾ ਤੁਹਾਡੇ ਲਈ ਲਾਭਕਾਰੀ ਰਹੇਗਾ।
ਧਨੁ
ਚੰਦਰਮਾ ਤੁਹਾਡੇ ਬਾਰ੍ਹਵੇਂ (ਹਾਨੀ) ਭਾਵ 'ਚ ਗੋਚਰ ਕਰੇਗਾ। ਇਸ ਦੇ ਪ੍ਰਭਾਵ ਨਾਲ ਤੁਹਾਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅਚਾਨਕ ਖਰਚੇ ਵਧਣ ਕਾਰਨ ਤੁਹਾਡਾ ਬਜਟ ਵਿਗੜ ਸਕਦਾ ਹੈ। ਪਰਿਵਾਰਕ ਜੀਵਨ 'ਚ ਤਕਰਾਰ ਕਾਰਨ ਮਾਨਸਿਕ ਤਣਾਅ ਪੈਦਾ ਹੋ ਸਕਦਾ ਹੈ, ਇਸ ਲਈ ਆਰਥਿਕ ਅਤੇ ਪਰਿਵਾਰਕ ਮਾਮਲਿਆਂ 'ਚ ਸੰਜਮ ਤੋਂ ਕੰਮ ਲਓ।
ਉਪਾਅ - ਭਗਵਾਨ ਸ਼ਿਵ ਦੇ ਮੰਤਰਾਂ ਦਾ ਜਾਪ ਕਰੋ।
ਨੋਟ :- ਇਹ ਜਾਣਕਾਰੀ ਆਮ ਧਾਰਨਾਵਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
