12 ਸਾਲਾਂ ਬਾਅਦ ਬਣੇਗਾ ਦੁਰਲੱਭ ਸੰਯੋਗ, ਇਨ੍ਹਾਂ 5 ਰਾਸ਼ੀਆਂ ਦੇ ਘਰ ਹੋਵੇਗੀ ਨੋਟਾਂ ਦੀ ਬਾਰਿਸ਼
Saturday, May 02, 2026 - 03:35 AM (IST)
ਨਵੀਂ ਦਿੱਲੀ : ਜੂਨ ਮਹੀਨੇ ਦੀ ਸ਼ੁਰੂਆਤ ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਬਹੁਤ ਹੀ ਖਾਸ ਹੋਣ ਵਾਲੀ ਹੈ। 1 ਜੂਨ 2026 ਨੂੰ ਬ੍ਰਹਮੰਡ ਵਿੱਚ ਮੰਗਲ ਅਤੇ ਬ੍ਰਹਸਪਤੀ (ਗੁਰੂ) ਗ੍ਰਹਿ ਇੱਕਠੇ ਹੋਣ ਜਾ ਰਹੇ ਹਨ। ਲਗਭਗ 12 ਸਾਲਾਂ ਬਾਅਦ ਬਣਨ ਵਾਲਾ ਇਹ ਦੁਰਲੱਭ ਸੰਯੋਗ 5 ਖਾਸ ਰਾਸ਼ੀਆਂ ਦੀ ਕਿਸਮਤ ਬਦਲਣ ਵਾਲਾ ਸਾਬਤ ਹੋਵੇਗਾ। ਇਸ ਨੂੰ ਇਨ੍ਹਾਂ ਰਾਸ਼ੀਆਂ ਲਈ 'ਸੁਨਹਿਰੀ ਕਾਲ' (Golden Period) ਕਿਹਾ ਜਾ ਰਿਹਾ ਹੈ।
ਕਿਉਂ ਖਾਸ ਹੈ ਇਹ ਸੰਯੋਗ?
ਜੋਤਿਸ਼ ਅਨੁਸਾਰ ਮੰਗਲ ਅਤੇ ਬ੍ਰਹਸਪਤੀ ਦੋਵੇਂ ਹੀ ਸ਼ਕਤੀਸ਼ਾਲੀ ਗ੍ਰਹਿ ਮੰਨੇ ਜਾਂਦੇ ਹਨ। ਇਹ ਦੋਵੇਂ ਗ੍ਰਹਿ 1 ਜੂਨ ਨੂੰ ਵ੍ਰਿਸ਼ਭ ਰਾਸ਼ੀ ਵਿੱਚ ਯੁਤੀ (ਮਿਲਾਪ) ਕਰਨਗੇ। ਇਸ ਦੌਰਾਨ ਧਨ, ਕਰੀਅਰ ਅਤੇ ਵਿਆਹ ਨਾਲ ਸਬੰਧਤ ਮਾਮਲਿਆਂ ਵਿੱਚ ਅਪਾਰ ਸਫਲਤਾ ਮਿਲਣ ਦੀ ਸੰਭਾਵਨਾ ਹੈ।
ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ 'ਬੱਲੇ-ਬੱਲੇ':
ਵ੍ਰਿਸ਼ਭ ਰਾਸ਼ੀ : ਇਸ ਰਾਸ਼ੀ ਦੇ ਲੋਕਾਂ ਦੀ ਆਮਦਨ ਦੁੱਗਣੀ ਹੋ ਸਕਦੀ ਹੈ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਅਦਾਲਤੀ ਮਾਮਲਿਆਂ ਵਿੱਚ ਜਿੱਤ ਹਾਸਲ ਹੋਵੇਗੀ।
ਮਕਰ ਰਾਸ਼ੀ : ਬੇਰੁਜ਼ਗਾਰਾਂ ਨੂੰ ਨੌਕਰੀ ਮਿਲੇਗੀ ਅਤੇ ਕੰਮ ਕਰ ਰਹੇ ਲੋਕਾਂ ਦੀ ਤਰੱਕੀ ਦੇ ਯੋਗ ਹਨ। ਧਨ ਦੀ ਆਮਦ ਵਧੇਗੀ ਜਿਸ ਨਾਲ ਜੀਵਨ ਵਿੱਚ ਖੁਸ਼ਹਾਲੀ ਆਵੇਗੀ।
ਵ੍ਰਿਸ਼ਚਿਕ ਰਾਸ਼ੀ : ਇਸ ਰਾਸ਼ੀ ਦੇ ਸੁਆਮੀ ਮੰਗਲ ਹਨ, ਇਸ ਲਈ ਇਹ ਸੰਯੋਗ ਉਨ੍ਹਾਂ ਲਈ ਬਹੁਤ ਲਾਭਕਾਰੀ ਹੋਵੇਗਾ। ਅਚਾਨਕ ਧਨ ਲਾਭ ਹੋਣ ਦੇ ਨਾਲ-ਨਾਲ ਸਮਾਜ ਵਿੱਚ ਮਾਣ-ਸਤਿਕਾਰ ਵਧੇਗਾ।
ਮੀਨ ਰਾਸ਼ੀ : ਤੁਹਾਡੇ ਲਈ ਸੌਭਾਗ ਦੇ ਦੁਆਰ ਖੁੱਲ੍ਹਣਗੇ। ਪੁਰਾਣੇ ਨਿਵੇਸ਼ਾਂ ਤੋਂ ਵੱਡਾ ਮੁਨਾਫ਼ਾ ਮਿਲੇਗਾ ਅਤੇ ਜੱਦੀ ਜਾਇਦਾਦ ਮਿਲਣ ਦੀ ਪੂਰੀ ਸੰਭਾਵਨਾ ਹੈ।
ਸਿੰਘ ਰਾਸ਼ੀ : ਵਿਆਹੁਤਾ ਜੀਵਨ ਵਿੱਚ ਸੁਧਾਰ ਹੋਵੇਗਾ। ਤੁਸੀਂ ਕੋਈ ਨਵੀਂ ਜਾਇਦਾਦ ਜਾਂ ਵਾਹਨ ਖਰੀਦ ਸਕਦੇ ਹੋ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਤੇਜ਼ੀ ਨਾਲ ਪੂਰੇ ਹੋਣਗੇ।
ਸਾਵਧਾਨੀ: ਜੋਤਿਸ਼ ਮਾਹਿਰਾਂ ਅਨੁਸਾਰ ਭਾਵੇਂ ਇਹ ਸਮਾਂ ਬਹੁਤ ਸ਼ੁਭ ਹੈ, ਪਰ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਕੋਈ ਵੀ ਫੈਸਲਾ ਲੈਣ ਸਮੇਂ ਧੀਰਜ ਅਤੇ ਸੋਚ-ਸਮਝ ਤੋਂ ਕੰਮ ਲੈਣਾ ਚਾਹੀਦਾ ਹੈ।
ਨੋਟ: ਇਹ ਜਾਣਕਾਰੀ ਜੋਤਿਸ਼ ਸ਼ਾਸਤਰ ਦੀਆਂ ਮਾਨਤਾਵਾਂ 'ਤੇ ਆਧਾਰਿਤ ਹੈ।
