ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

5/2/2026 7:08:44 PM

ਨਵੀਂ ਦਿੱਲੀ: ਜੋਤਿਸ਼ ਗਣਨਾਵਾਂ ਦੇ ਅਨੁਸਾਰ, 10 ਜੂਨ 2026 ਨੂੰ ਇੱਕ ਬਹੁਤ ਹੀ ਖਾਸ ਅਤੇ ਦੁਰਲੱਭ ਸੰਯੋਗ ਬਣਨ ਜਾ ਰਿਹਾ ਹੈ। ਇਸ ਦਿਨ ਗੁਰੂ (ਬ੍ਰਹਿਸਪਤੀ) ਅਤੇ ਸ਼ੁੱਕਰ 0 ਡਿਗਰੀ 'ਤੇ ਆ ਕੇ ਯੁਤੀ ਕਰਨਗੇ, ਜਿਸ ਨਾਲ 'ਗਜਲਕਸ਼ਮੀ ਰਾਜਯੋਗ' ਦਾ ਨਿਰਮਾਣ ਹੋਵੇਗਾ। ਇਹ ਰਾਜਯੋਗ ਕਈ ਲੋਕਾਂ ਦੇ ਜੀਵਨ ਵਿੱਚ ਵੱਡੀਆਂ ਖੁਸ਼ੀਆਂ, ਸਫਲਤਾ ਅਤੇ ਆਰਥਿਕ ਮਜ਼ਬੂਤੀ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦਾ ਹੈ।

ਗੁਰੂ ਅਤੇ ਸ਼ੁੱਕਰ ਦਾ ਪ੍ਰਭਾਵ
ਜੋਤਿਸ਼ ਸ਼ਾਸਤਰ ਵਿੱਚ ਗੁਰੂ ਨੂੰ ਗਿਆਨ ਅਤੇ ਧਨ-ਦੌਲਤ ਦਾ ਕਾਰਕ ਮੰਨਿਆ ਜਾਂਦਾ ਹੈ, ਜਦੋਂ ਕਿ ਸ਼ੁੱਕਰ ਭੌਤਿਕ ਸੁਖ-ਸਹੂਲਤਾਂ ਅਤੇ ਆਕਰਸ਼ਣ ਦਾ ਪ੍ਰਤੀਕ ਹੈ। ਜਦੋਂ ਇਹ ਦੋਵੇਂ ਗ੍ਰਹਿ ਇਕੱਠੇ ਹੁੰਦੇ ਹਨ ਤਾਂ ਵਿਅਕਤੀ ਦੀ ਸ਼ਖਸੀਅਤ, ਰਿਸ਼ਤਿਆਂ ਤੇ ਆਰਥਿਕ ਪੱਖ 'ਚ ਸਕਾਰਾਤਮਕ ਬਦਲਾਅ ਆਉਂਦੇ ਹਨ। 

ਇਨ੍ਹਾਂ 5 ਰਾਸ਼ੀਆਂ 'ਤੇ ਹੋਵੇਗੀ ਵਿਸ਼ੇਸ਼ ਕਿਰਪਾ
ਬ੍ਰਿਖ ਰਾਸ਼ੀ:
ਇਹ ਰਾਜਯੋਗ ਇਸੇ ਰਾਸ਼ੀ 'ਚ ਬਣ ਰਿਹਾ ਹੈ, ਜਿਸ ਕਾਰਨ ਅਚਾਨਕ ਧਨ ਲਾਭ ਅਤੇ ਨੌਕਰੀ ਵਿੱਚ ਪ੍ਰਮੋਸ਼ਨ ਦੇ ਮਜ਼ਬੂਤ ਸੰਕੇਤ ਹਨ। ਪੁਰਾਣੇ ਨਿਵੇਸ਼ ਤੋਂ ਫਾਇਦਾ ਹੋ ਸਕਦਾ ਹੈ ਅਤੇ ਕੁਆਰੇ ਲੋਕਾਂ ਲਈ ਵਿਆਹ ਦੇ ਪ੍ਰਸਤਾਵ ਆ ਸਕਦੇ ਹਨ।

ਕਰਕ ਰਾਸ਼ੀ: ਕਰਕ ਰਾਸ਼ੀ ਵਾਲਿਆਂ ਲਈ ਕਰੀਅਰ 'ਚ ਵੱਡੇ ਬਦਲਾਅ ਆਉਣਗੇ। ਕੰਮ ਵਾਲੀ ਥਾਂ 'ਤੇ ਮਿਹਨਤ ਦੀ ਪਛਾਣ ਹੋਵੇਗੀ ਤੇ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਵਪਾਰ 'ਚ ਵੱਡੇ ਆਰਡਰ ਮਿਲਣ ਦੀ ਵੀ ਸੰਭਾਵਨਾ ਹੈ।

ਸਿੰਘ ਰਾਸ਼ੀ: ਸਿੰਘ ਰਾਸ਼ੀ ਦੇ ਲੋਕਾਂ ਦੀ ਕਿਸਮਤ ਮਜ਼ਬੂਤ ਹੋਵੇਗੀ ਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ। ਵਿਦੇਸ਼ ਯਾਤਰਾ ਦੇ ਯੋਗ ਬਣ ਸਕਦੇ ਹਨ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ।

ਤੁਲਾ ਰਾਸ਼ੀ: ਇਹ ਸਮਾਂ ਸਾਂਝੇਦਾਰੀ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਲਾ ਹੋਵੇਗਾ। ਵਪਾਰਕ ਸਾਂਝੇਦਾਰੀ ਵਿੱਚ ਲਾਭ ਵਧੇਗਾ ਅਤੇ ਨਵੇਂ ਪ੍ਰੋਜੈਕਟਾਂ ਰਾਹੀਂ ਸਮਾਜ ਵਿੱਚ ਪਛਾਣ ਮਿਲੇਗੀ।

ਧਨੁ ਰਾਸ਼ੀ: ਰਚਨਾਤਮਕ ਖੇਤਰਾਂ ਨਾਲ ਜੁੜੇ ਲੋਕਾਂ ਲਈ ਇਹ ਸਮਾਂ ਬਹੁਤ ਸ਼ੁਭ ਹੈ। ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਅਤੇ ਬੱਚਿਆਂ ਨਾਲ ਜੁੜੀ ਕੋਈ ਚੰਗੀ ਖਬਰ ਮਿਲ ਸਕਦੀ ਹੈ। ਹਾਲਾਂਕਿ, ਖਰਚਿਆਂ 'ਤੇ ਕੰਟਰੋਲ ਰੱਖਣਾ ਜ਼ਰੂਰੀ ਹੋਵੇਗਾ।

ਇਹ ਖਾਸ ਸੰਯੋਗ ਮਿਹਨਤੀ ਲੋਕਾਂ ਲਈ ਜੀਵਨ ਬਦਲਣ ਵਾਲਾ ਸਾਬਤ ਹੋ ਸਕਦਾ ਹੈ, ਜਿਸ ਨਾਲ ਉਹ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


Baljit Singh

Content Editor Baljit Singh