ਗ੍ਰਹਿਆਂ ਦੀ ਚਾਲ ਬਦਲੇਗੀ ਇਨ੍ਹਾਂ 4 ਰਾਸ਼ੀਆਂ ਦਾ ਭਾਗ! ਬਣ ਰਿਹਾ ਹੈ ''ਮਹਾਂ-ਸੰਯੋਗ, ਆਵੇਗਾ ਪੈਸਾ ਹੀ ਪੈਸਾ
4/23/2026 8:32:32 AM
ਨਵੀਂ ਦਿੱਲੀ - 23 ਅਪ੍ਰੈਲ 2026, ਵੀਰਵਾਰ ਦਾ ਦਿਨ ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਅੱਜ ਦੇ ਦਿਨ ਧ੍ਰਿਤੀ ਯੋਗ ਅਤੇ ਪੁਨਰਵਸੂ ਨਕਸ਼ਤਰ ਦੇ ਨਾਲ ਗੰਗਾ ਸਪਤਮੀ ਦਾ ਵਿਸ਼ੇਸ਼ ਸੰਯੋਗ ਬਣ ਰਿਹਾ ਹੈ। ਇਸ ਸ਼ੁਭ ਸੰਯੋਗ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ 'ਤੇ ਵੱਖ-ਵੱਖ ਤਰੀਕੇ ਨਾਲ ਦੇਖਣ ਨੂੰ ਮਿਲੇਗਾ, ਪਰ 4 ਰਾਸ਼ੀਆਂ ਲਈ ਇਹ ਦਿਨ ਆਰਥਿਕ ਮਜ਼ਬੂਤੀ ਅਤੇ ਜ਼ਬਰਦਸਤ ਫਾਇਦੇ ਲੈ ਕੇ ਆ ਰਿਹਾ ਹੈ।
ਅੱਜ ਦੇ ਦਿਨ ਦੇ ਮੁੱਖ ਜੋਤਿਸ਼ ਤੱਥ :-
ਸਪਤਮੀ ਤਿਥੀ - ਅੱਜ ਰਾਤ 8:50 ਵਜੇ ਤੱਕ ਰਹੇਗੀ।
ਧ੍ਰਿਤੀ ਯੋਗ - ਅੱਜ ਦੇਰ ਰਾਤ 3:33 ਵਜੇ ਤੱਕ ਰਹੇਗਾ।
ਪੁਨਰਵਸੂ ਨਕਸ਼ਤਰ - ਰਾਤ 8:58 ਵਜੇ ਤੱਕ ਰਹੇਗਾ।
ਵਿਸ਼ੇਸ਼ - ਅੱਜ ਪਿਥਵੀ ਲੋਕ ਦੀ ਭਦਰਾ ਹੈ ਅਤੇ ਗੰਗਾ ਸਪਤਮੀ ਦਾ ਵਰਤ ਰੱਖਿਆ ਜਾਵੇਗਾ।
ਮੇਖ
- ਅੱਜ ਦਾ ਦਿਨ ਸ਼ਾਨਦਾਰ ਰਹੇਗਾ ਅਤੇ ਵਪਾਰਕ ਖੇਤਰ 'ਚ ਮਿਹਨਤ ਨਾਲ ਜ਼ਿਆਦਾ ਲਾਭ ਹੋਵੇਗਾ। ਧਨ ਲਾਭ ਦੇ ਕਈ ਮੌਕੇ ਮਿਲਣਗੇ।
ਬ੍ਰਿਖ
- ਕਾਰਜ ਖੇਤਰ ਵਿਚ ਸਫਲਤਾ ਮਿਲੇਗੀ ਅਤੇ ਰੁਕੇ ਹੋਏ ਕੰਮ ਪੂਰੇ ਹੋਣਗੇ। ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ੰਸਾ ਮਿਲੇਗੀ।
ਮਿਥੁਨ
- ਆਰਥਿਕ ਸਥਿਤੀ ਵਿਚ ਮਜ਼ਬੂਤੀ ਆਵੇਗੀ ਅਤੇ ਪਰਿਵਾਰਕ ਜੀਵਨ ਵਿਚ ਖੁਸ਼ਹਾਲੀ ਵਧੇਗੀ।
ਕਰਕ
- ਨੌਕਰੀ ਲਈ ਇੰਟਰਵਿਊ 'ਚ ਸਫਲਤਾ ਮਿਲਣ ਦੇ ਯੋਗ ਹਨ। ਨਵਾਂ ਕੰਮ ਸ਼ੁਰੂ ਕਰਨ ਲਈ ਤਜਰਬੇਕਾਰ ਵਿਅਕਤੀ ਦੀ ਸਲਾਹ ਲੈਣਾ ਫਾਇਦੇਮੰਦ ਰਹੇਗਾ।
ਸਿੰਘ
- ਵਿਦਿਆਰਥੀਆਂ ਨੂੰ ਮਿਹਨਤ ਦੇ ਚੰਗੇ ਨਤੀਜੇ ਮਿਲਣਗੇ, ਪਰ ਖਰਚਿਆਂ 'ਤੇ ਕੰਟਰੋਲ ਰੱਖਣ ਦੀ ਲੋੜ ਹੈ।
ਕੰਨਿਆ
- ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਅਤੇ ਰੁਕੇ ਹੋਏ ਕੰਮਾਂ ਵਿਚ ਪ੍ਰਗਤੀ ਹੋਵੇਗੀ।
ਤੁਲਾ
- ਜੀਵਨਸਾਥੀ ਨਾਲ ਰਿਸ਼ਤੇ ਸੁਖਾਵੇਂ ਰਹਿਣਗੇ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸਫਲਤਾ ਮਿਲਣ ਦੇ ਯੋਗ ਹਨ।
ਬ੍ਰਿਸ਼ਚਕ
- ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣ ਸਕਦੀ ਹੈ। ਦੋਸਤਾਂ ਨਾਲ ਮੁਲਾਕਾਤ ਹੋਵੇਗੀ।
ਧਨੁ
- ਰਿਸ਼ਤੇਦਾਰਾਂ ਨੂੰ ਦਿੱਤੇ ਹੋਏ ਪੈਸੇ ਵਾਪਸ ਮਿਲ ਸਕਦੇ ਹਨ। ਰਾਜਨੀਤੀ ਨਾਲ ਜੁੜੇ ਲੋਕਾਂ ਦੀ ਸਮਾਜਿਕ ਕੰਮਾਂ ਵਿਚ ਰੁਚੀ ਵਧੇਗੀ।
ਮਕਰ
- ਸਰਕਾਰੀ ਵਿਭਾਗ ਨਾਲ ਜੁੜੇ ਲੋਕਾਂ ਦੇ ਅਹੁਦੇ ਅਤੇ ਤਨਖਾਹ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।
ਕੁੰਭ
- ਨੌਕਰੀ ਵਿਚ ਬਦਲਾਅ ਨਜ਼ਰ ਆਉਣਗੇ ਅਤੇ ਸਾਰੀਆਂ ਉਲਝਣਾਂ ਖਤਮ ਹੋਣਗੀਆਂ। ਸਿਹਤ ਪੱਖੋਂ ਦਿਨ ਚੰਗਾ ਰਹੇਗਾ।
ਮੀਨ
- ਆਰਥਿਕ ਸਥਿਤੀ ਬਹੁਤ ਮਜ਼ਬੂਤ ਹੋਵੇਗੀ ਅਤੇ ਪੁਰਾਣੀ EMI ਖਤਮ ਹੋ ਸਕਦੀ ਹੈ। ਵਿਰੋਧੀਆਂ 'ਤੇ ਜਿੱਤ ਹਾਸਲ ਹੋਵੇਗੀ।
ਨੋਟ :- ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
