ਮਈ ''ਚ ਬਣ ਰਿਹੈ ਦੁਰਲੱਭ ਸੰਯੋਗ ; ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ, ਆਵੇਗਾ ਪੈਸਾ ਹੀ ਪੈਸਾ

Wednesday, Apr 29, 2026 - 08:32 AM (IST)

ਮਈ ''ਚ ਬਣ ਰਿਹੈ ਦੁਰਲੱਭ ਸੰਯੋਗ ; ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ, ਆਵੇਗਾ ਪੈਸਾ ਹੀ ਪੈਸਾ

ਨਵੀਂ ਦਿੱਲੀ -  ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੀ ਚਾਲ ਦਾ ਮਨੁੱਖੀ ਜੀਵਨ 'ਤੇ ਡੂੰਘਾ ਪ੍ਰਭਾਵ ਮੰਨਿਆ ਜਾਂਦਾ ਹੈ। ਸਾਲ 2026 ਦੇ ਮਈ ਮਹੀਨੇ ਦੇ ਅੰਤ 'ਚ ਇਕ ਬਹੁਤ ਹੀ ਸ਼ੁਭ 'ਲਕਸ਼ਮੀ ਨਾਰਾਇਣ ਰਾਜਯੋਗ' ਬਣਨ ਜਾ ਰਿਹਾ ਹੈ, ਜੋ ਕਈ ਰਾਸ਼ੀਆਂ ਲਈ ਖੁਸ਼ਹਾਲੀ ਅਤੇ ਤਰੱਕੀ ਦੇ ਦਰਵਾਜ਼ੇ ਖੋਲ੍ਹੇਗਾ। 

ਕਿਵੇਂ ਬਣਦੈ ਇਹ ਰਾਜਯੋਗ?

ਜਦੋਂ ਸੁੱਖ-ਸੁਵਿਧਾਵਾਂ ਅਤੇ ਵੈਭਵ ਦਾ ਕਾਰਕ ਸ਼ੁੱਕਰ ਅਤੇ ਬੁੱਧੀ ਤੇ ਵਪਾਰ ਦਾ ਕਾਰਕ ਬੁੱਧ ਇਕੋ ਰਾਸ਼ੀ 'ਚ ਇਕੱਠੇ ਹੁੰਦੇ ਹਨ, ਤਾਂ 'ਲਕਸ਼ਮੀ ਨਾਰਾਇਣ ਰਾਜਯੋਗ' ਦਾ ਨਿਰਮਾਣ ਹੁੰਦਾ ਹੈ। ਪੰਚਾਂਗ ਅਨੁਸਾਰ, 14 ਮਈ 2026 ਨੂੰ ਸ਼ੁੱਕਰ ਮਿਥੁਨ ਰਾਸ਼ੀ 'ਚ ਪ੍ਰਵੇਸ਼ ਕਰਨਗੇ ਅਤੇ ਫਿਰ 29 ਮਈ ਨੂੰ ਬੁੱਧ ਦੇ ਵੀ ਉੱਥੇ ਪਹੁੰਚਣ ਨਾਲ ਇਹ ਸ਼ੁਭ ਸੰਯੋਗ ਬਣੇਗਾ।

ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਮਿਹਰਬਾਨੀ :-

ਮਿਥੁਨ ਰਾਸ਼ੀ
- ਇਸ ਰਾਜਯੋਗ ਦਾ ਸਭ ਤੋਂ ਵੱਧ ਪ੍ਰਭਾਵ ਮਿਥੁਨ ਰਾਸ਼ੀ ਦੇ ਲੋਕਾਂ 'ਤੇ ਦੇਖਣ ਨੂੰ ਮਿਲੇਗਾ। ਨੌਕਰੀ 'ਚ ਤਰੱਕੀ ਦੇ ਨਾਲ-ਨਾਲ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਵਪਾਰੀਆਂ ਲਈ ਮੁਨਾਫਾ ਵਧਣ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਣ ਦੇ ਪੂਰੇ ਸੰਕੇਤ ਹਨ।

ਕੰਨਿਆ ਰਾਸ਼ੀ
- ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ। ਆਮਦਨ 'ਚ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਪੁਰਾਣੇ ਕਰਜ਼ਿਆਂ ਤੋਂ ਵੀ ਰਾਹਤ ਮਿਲ ਸਕਦੀ ਹੈ।

ਤੁਲਾ ਰਾਸ਼ੀ
- ਇਹ ਸਮਾਂ ਤੁਹਾਡੇ ਲਈ ਆਰਥਿਕ ਲਾਭ ਲੈ ਕੇ ਆਵੇਗਾ। ਕਾਰੋਬਾਰ 'ਚ ਨਵੀਆਂ ਡੀਲ ਹੋ ਸਕਦੀਆਂ ਹਨ ਅਤੇ ਨਿਵੇਸ਼ ਤੋਂ ਚੰਗਾ ਰਿਟਰਨ ਮਿਲਣ ਦੀ ਉਮੀਦ ਹੈ। ਕਮਾਈ ਦੇ ਨਵੇਂ ਸਾਧਨ ਵੀ ਖੁੱਲ੍ਹ ਸਕਦੇ ਹਨ।

ਧਨੁ ਰਾਸ਼ੀ
- ਧਨੁ ਰਾਸ਼ੀ ਵਾਲਿਆਂ ਲਈ ਇਹ ਯੋਗ ਕਿਸਮਤ ਬਦਲਣ ਵਾਲਾ ਸਾਬਤ ਹੋ ਸਕਦਾ ਹੈ। ਨੌਕਰੀ ਦੇ ਨਵੇਂ ਮੌਕੇ ਮਿਲਣਗੇ ਅਤੇ ਜੇਕਰ ਕੋਈ ਕਾਨੂੰਨੀ ਮਾਮਲਾ ਚੱਲ ਰਿਹਾ ਹੈ, ਤਾਂ ਉਸ 'ਚ ਸਫਲਤਾ ਮਿਲ ਸਕਦੀ ਹੈ। ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਵੀ ਸ਼ੁਭ ਸਮਾਚਾਰ ਮਿਲ ਸਕਦਾ ਹੈ।

ਹਾਲਾਂਕਿ, ਜਯੋਤਿਸ਼ ਅਨੁਸਾਰ ਇਸ ਯੋਗ ਦੇ ਫਲ ਵਿਅਕਤੀ ਦੀ ਕੁੰਡਲੀ ਵਿੱਚ ਦੂਜੇ ਗ੍ਰਹਿਆਂ ਦੀ ਸਥਿਤੀ 'ਤੇ ਵੀ ਨਿਰਭਰ ਕਰਦੇ ਹਨ।


author

Sunaina

Content Editor

Related News