4 ਰਾਸ਼ੀਆਂ ਵਾਲਿਆਂ ਦੀ ਲੱਗੇਗੀ ''ਲਾਟਰੀ'' ! ਇਸ ਦਿਨ ਹੋਣ ਜਾ ਰਿਹਾ 3 ਗ੍ਰਹਿਆਂ ਦਾ ਮਹਾ-ਮਿਲਨ

5/5/2026 2:12:27 PM

ਨੈਸ਼ਨਲ ਡੈਸਕ : ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੀ ਚਾਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅਤੇ 11 ਮਈ 2026 ਨੂੰ ਇੱਕ ਬਹੁਤ ਹੀ ਦੁਰਲੱਭ ਘਟਨਾ ਵਾਪਰਨ ਜਾ ਰਹੀ ਹੈ। ਇਸ ਦਿਨ ਮੇਖ ਰਾਸ਼ੀ ਵਿੱਚ ਮੰਗਲ, ਬੁੱਧ ਅਤੇ ਸੂਰਜ ਦਾ ਮਹਾ-ਮਿਲਨ ਹੋਵੇਗਾ, ਜਿਸ ਨਾਲ ‘ਤ੍ਰਿਗ੍ਰਹੀ ਯੋਗ’ ਦਾ ਨਿਰਮਾਣ ਹੋਣ ਜਾ ਰਿਹਾ ਹੈ। ਇਹ ਯੋਗ 4 ਖ਼ਾਸ ਰਾਸ਼ੀਆਂ ਲਈ ਬੇਹੱਦ ਸ਼ੁਭ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਵੱਡੀ ਸਫਲਤਾ ਦਿਵਾਏਗਾ।

ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਬੰਪਰ ਲਾਭ:
•ਮੇਖ ਰਾਸ਼ੀ (Aries):
ਇਸ ਰਾਸ਼ੀ ਵਾਲਿਆਂ ਲਈ ਇਹ ਯੋਗ ‘ਲਾਟਰੀ’ ਵਰਗੇ ਨਤੀਜੇ ਦੇਵੇਗਾ। ਆਮਦਨ ਵਿੱਚ ਵਾਧਾ, ਪਦ-ਉੱਨਤੀ (ਪ੍ਰਮੋਸ਼ਨ) ਅਤੇ ਅਟਕੇ ਹੋਏ ਸਰਕਾਰੀ ਕੰਮ ਪੂਰੇ ਹੋਣ ਦੇ ਸ਼ੁਭ ਯੋਗ ਹਨ। ਅਦਾਲਤੀ ਮਾਮਲਿਆਂ ਵਿੱਚ ਵੀ ਸਫਲਤਾ ਮਿਲਣ ਦੀ ਉਮੀਦ ਹੈ।

•ਮਿਥੁਨ ਰਾਸ਼ੀ (Gemini): ਮਿਥੁਨ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ। ਸਮਾਜ ਵਿੱਚ ਮਾਨ-ਸਨਮਾਨ ਵਧੇਗਾ ਅਤੇ ਨਿਵੇਸ਼ ਦੀਆਂ ਯੋਜਨਾਵਾਂ ਸਫਲ ਹੋਣਗੀਆਂ।

•ਸਿੰਘ ਰਾਸ਼ੀ (Leo): ਸਿੰਘ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਕਾਰੋਬਾਰ ਵਿੱਚ ਨਵੇਂ ਮੌਕੇ ਮਿਲਣਗੇ ਅਤੇ ਵਿਦੇਸ਼ ਯਾਤਰਾ ਦੇ ਯੋਗ ਬਣ ਰਹੇ ਹਨ। ਇਸ ਤੋਂ ਇਲਾਵਾ ਜੱਦੀ ਜਾਇਦਾਦ ਤੋਂ ਲਾਭ ਹੋਣ ਦੀ ਵੀ ਸੰਭਾਵਨਾ ਹੈ।

•ਕੁੰਭ ਰਾਸ਼ੀ (Aquarius):  ਇਸ ਸ਼ੁਭ ਦਿਨ 'ਤੇ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਵੀ ਖੁੱਲ੍ਹ ਸਕਦੀ ਹੈ, ਜਿਸ ਨਾਲ ਕਾਰੋਬਾਰ ਵਿੱਚ ਲਾਭ ਅਤੇ ਆਮਦਨ ਵਿੱਚ ਵਾਧਾ ਹੋਵੇਗਾ। ਜaਤਿਸ਼ ਮਾਹਿਰਾਂ ਅਨੁਸਾਰ ਇਹ ਤ੍ਰਿਗ੍ਰਹੀ ਯੋਗ ਕੁਝ ਰਾਸ਼ੀਆਂ ਲਈ ‘ਕੁਬੇਰ ਦਾ ਖ਼ਜ਼ਾਨਾ’ ਖੋਲ੍ਹਣ ਵਾਲਾ ਸਾਬਤ ਹੋ ਸਕਦਾ ਹੈ, ਜਿਸ ਨਾਲ ਲੰਬੇ ਸਮੇਂ ਤੋਂ ਰੁਕੇ ਹੋਏ ਕੰਮਾਂ ਨੂੰ ਗਤੀ ਮਿਲੇਗੀ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


Shubam Kumar

Content Editor Shubam Kumar