ਸ਼ਨੀਵਾਰ ਨੂੰ ਬਣ ਰਿਹਾ ਹੈ ''ਮਹਾਂ-ਸੰਯੋਗ''! ਇਨ੍ਹਾਂ 4 ਰਾਸ਼ੀਆਂ ''ਤੇ ਵਰ੍ਹੇਗੀ ਸ਼ਨੀ ਦੇਵ ਦੀ ਅਪਾਰ ਕਿਰਪਾ, ਨੋਟਾਂ ਦਾ ਵਰ੍ਹੇਗਾ ਮੀਂਹ

5/2/2026 1:39:56 PM

ਗੈਜੇਟ ਡੈਸਕ - ਇਸ ਸਾਲ ਸ਼ਨੀ ਜਯੰਤੀ 16 ਮਈ 2026 ਨੂੰ ਮਨਾਈ ਜਾਵੇਗੀ। ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਇਸ ਵਾਰ ਦੀ ਸ਼ਨੀ ਜਯੰਤੀ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਹ ਸ਼ਨੀਵਾਰ ਦੇ ਦਿਨ ਹੀ ਪੈ ਰਹੀ ਹੈ, ਜੋ ਕਿ ਇਕ ਬਹੁਤ ਹੀ ਸ਼ੁਭ ਸੰਯੋਗ ਹੈ। ਇਸ ਦਿਨ ਚੰਦਰਮਾ ਦਾ ਰਾਸ਼ੀ ਪਰਿਵਰਤਨ ਅਤੇ ਮੱਸਿਆ ਤਿਥੀ ਹੋਣ ਕਾਰਨ ਇਸ ਦਿਨ ਦਾ ਪ੍ਰਭਾਵ ਹੋਰ ਵੀ ਵਧ ਗਿਆ ਹੈ।

ਸੂਤਰਾਂ ਅਨੁਸਾਰ, ਇਸ ਖ਼ਾਸ ਦਿਨ ਦਾ ਅਸਰ ਸਾਰੀਆਂ ਰਾਸ਼ੀਆਂ 'ਤੇ ਪਵੇਗਾ, ਪਰ ਚਾਰ ਰਾਸ਼ੀਆਂ ਅਜਿਹੀਆਂ ਹਨ ਜਿਨ੍ਹਾਂ ਲਈ ਇਹ ਸਮਾਂ ਬਹੁਤ ਹੀ ਰਾਹਤ ਭਰਿਆ ਅਤੇ ਲਾਭਕਾਰੀ ਸਾਬਤ ਹੋ ਸਕਦਾ ਹੈ:

ਬ੍ਰਿਖ 
- ਇਸ ਰਾਸ਼ੀ ਦੇ ਲੋਕਾਂ ਲਈ ਆਰਥਿਕ ਪੱਖੋਂ ਸੁਧਾਰ ਦੇ ਸੰਕੇਤ ਹਨ। ਜੇਕਰ ਪਿਛਲੇ ਸਮੇਂ ਤੋਂ ਪੈਸੇ ਦੀ ਤੰਗੀ ਚੱਲ ਰਹੀ ਸੀ, ਤਾਂ ਉਹ ਦੂਰ ਹੋ ਸਕਦੀ ਹੈ ਅਤੇ ਪੁਰਾਣੇ ਨਿਵੇਸ਼ ਤੋਂ ਫਾਇਦਾ ਮਿਲਣ ਦੀ ਸੰਭਾਵਨਾ ਹੈ।

ਮਿਥੁਨ 
- ਮਿਥੁਨ ਰਾਸ਼ੀ ਵਾਲਿਆਂ ਦਾ ਪੂਰਾ ਧਿਆਨ ਆਪਣੇ ਕਰੀਅਰ 'ਤੇ ਰਹੇਗਾ। ਦਫ਼ਤਰ 'ਚ ਤੁਹਾਡੇ ਕੰਮ ਦੀ ਸ਼ਲਾਘਾ ਹੋਵੇਗੀ ਅਤੇ ਸੀਨੀਅਰਾਂ ਦਾ ਪੂਰਾ ਸਹਿਯੋਗ ਮਿਲੇਗਾ। ਨਵੀਂ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਵੀ ਚੰਗੇ ਮੌਕੇ ਬਣ ਸਕਦੇ ਹਨ।

ਸਿੰਘ  
- ਸਿੰਘ ਰਾਸ਼ੀ ਦੇ ਜਾਤਕਾਂ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ। ਖ਼ਾਸ ਕਰਕੇ ਜ਼ਮੀਨ-ਜਾਇਦਾਦ ਜਾਂ ਅਦਾਲਤੀ ਮਾਮਲਿਆਂ 'ਚ ਰਾਹਤ ਮਿਲਣ ਦੀ ਉਮੀਦ ਹੈ। ਇਸ ਨਾਲ ਤੁਹਾਡਾ ਆਤਮ-ਵਿਸ਼ਵਾਸ ਵੀ ਵਧੇਗਾ।

ਧਨੁ  
- ਇਨ੍ਹਾਂ ਲੋਕਾਂ ਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ, ਜਿਸ ਨਾਲ ਕੰਮ ਤੇਜ਼ੀ ਨਾਲ ਬਣਨਗੇ। ਅਚਾਨਕ ਧਨ ਲਾਭ ਹੋਣ ਦੀ ਵੀ ਸੰਭਾਵਨਾ ਹੈ ਅਤੇ ਧਾਰਮਿਕ ਕੰਮਾਂ 'ਚ ਰੁਚੀ ਵਧੇਗੀ।

ਜੋਤਿਸ਼ ਗਣਨਾ
- 16 ਮਈ ਨੂੰ ਸਵੇਰ ਤੋਂ ਹੀ ਮੱਸਿਆ ਦੀ ਤਿਥੀ ਰਹੇਗੀ। ਸ਼ਾਮ ਨੂੰ ਲਗਭਗ 5:29 ਵਜੇ ਚੰਦਰਮਾ ਆਪਣੀ ਰਾਸ਼ੀ ਬਦਲਣਗੇ ਅਤੇ ਰਾਤ 10:46 ਵਜੇ ਬ੍ਰਿਸ਼ਭ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਜੋਤਿਸ਼ ਮਾਹਿਰਾਂ ਅਨੁਸਾਰ, ਇਹ ਸਮਾਂ ਹੌਲੀ-ਹੌਲੀ ਚੀਜ਼ਾਂ ਦੇ ਸਹੀ ਹੋਣ ਦਾ ਸੰਕੇਤ ਦੇ ਰਿਹਾ ਹੈ।

ਨੋਟ :-  ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 
 


Sunaina

Content Editor Sunaina