ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ ਬੱਲੇ-ਬੱਲੇ
5/4/2026 3:38:26 PM
ਨਵੀਂ ਦਿੱਲੀ: ਸਾਲ 2026 'ਚ ਮਈ ਤੋਂ ਲੈ ਕੇ ਦਸੰਬਰ ਤੱਕ ਬਣ ਰਹੀ ਵਿਸ਼ੇਸ਼ ਗ੍ਰਹਿ ਯੁਤੀ ਕੁਝ ਰਾਸ਼ੀਆਂ ਦੇ ਜੀਵਨ 'ਚ ਵੱਡੀਆਂ ਤਬਦੀਲੀਆਂ ਲੈ ਕੇ ਆ ਸਕਦੀ ਹੈ। ਜੋਤਿਸ਼ ਗਣਨਾਵਾਂ ਅਨੁਸਾਰ, ਇਸ ਦੌਰਾਨ ਸ਼ਨੀ, ਸੂਰਜ ਅਤੇ ਮੰਗਲ ਦੇ ਪ੍ਰਭਾਵ ਕਾਰਨ ਕਰੀਅਰ, ਪੈਸੇ ਅਤੇ ਕੰਮਕਾਜ ਵਿੱਚ ਸੁਧਾਰ ਹੋਣ ਦੇ ਮਜ਼ਬੂਤ ਸੰਕੇਤ ਹਨ।
ਦ੍ਰਿਕ ਪੰਚਾਂਗ ਮੁਤਾਬਕ ਸ਼ਨੀ ਇਸ ਸਮੇਂ ਮੀਨ ਰਾਸ਼ੀ 'ਚ ਬਿਰਾਜਮਾਨ ਹਨ ਅਤੇ ਸਮੇਂ-ਸਮੇਂ 'ਤੇ ਸੂਰਜ ਤੇ ਮੰਗਲ ਦਾ ਪ੍ਰਭਾਵ ਵੱਖ-ਵੱਖ ਰਾਸ਼ੀਆਂ 'ਤੇ ਪਵੇਗਾ। ਇਹ ਸਮਾਂ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨ ਅਤੇ ਹੌਲੀ-ਹੌਲੀ ਅੱਗੇ ਵਧਣ ਦਾ ਸੰਕੇਤ ਦੇ ਰਿਹਾ ਹੈ।
ਇਨਾਂ ਰਾਸ਼ੀਆਂ ਨੂੰ ਮਿਲੇਗਾ ਵਿਸ਼ੇਸ਼ ਲਾਭ...
ਬ੍ਰਿਖ (Taurus): ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਹੌਲੀ-ਹੌਲੀ ਪੂਰੇ ਹੋਣ ਲੱਗਣਗੇ। ਨੌਕਰੀ 'ਚ ਕੰਮ ਦੀ ਰਫ਼ਤਾਰ ਵਧੇਗੀ ਤੇ ਨਵੀਂਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਤੁਹਾਨੂੰ ਸਮਾਜਿਕ ਪਛਾਣ ਵੀ ਮਿਲੇਗੀ। ਵਪਾਰੀਆਂ ਲਈ ਸਥਿਤੀ ਸਥਿਰ ਰਹੇਗੀ।
ਮਿਥੁਨ (Gemini): ਆਮਦਨ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਜਾਂ ਤਨਖਾਹ ਵਿੱਚ ਵਾਧੇ ਦੇ ਮੌਕੇ ਮਿਲ ਸਕਦੇ ਹਨ। ਨਵੀਂ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵੀ ਇਹ ਸਮਾਂ ਚੰਗੇ ਮੌਕੇ ਲੈ ਕੇ ਆਵੇਗਾ।
ਸਿੰਘ (Leo): ਤੁਹਾਡੀ ਮਿਹਨਤ ਦਾ ਪੂਰਾ ਫਲ ਮਿਲੇਗਾ ਤੇ ਕੰਮ ਵਾਲੀ ਥਾਂ 'ਤੇ ਤੁਹਾਡੀ ਦਿੱਖ ਮਜ਼ਬੂਤ ਹੋਵੇਗੀ। ਸੀਨੀਅਰ ਅਧਿਕਾਰੀਆਂ ਦਾ ਭਰੋਸਾ ਜਿੱਤਣ 'ਚ ਤੁਸੀਂ ਸਫਲ ਰਹੋਗੇ ਤੇ ਨਵੇਂ ਕੰਮ ਸ਼ੁਰੂ ਕਰਨ ਦੇ ਮੌਕੇ ਮਿਲਣਗੇ।
ਤੁਲਾ (Libra): ਆਮਦਨ ਅਤੇ ਖਰਚਿਆਂ 'ਚ ਸੰਤੁਲਨ ਬਣਿਆ ਰਹੇਗਾ। ਪਰਿਵਾਰਕ ਸਬੰਧਾਂ 'ਚ ਮਿਠਾਸ ਆਵੇਗੀ ਤੇ ਘਰ ਦਾ ਮਾਹੌਲ ਸ਼ਾਂਤ ਰਹਿਣ ਨਾਲ ਮਾਨਸਿਕ ਸਕੂਨ ਮਿਲੇਗਾ।
ਧਨੁ (Sagittarius): ਕਰੀਅਰ 'ਚ ਬਦਲਾਅ ਜਾਂ ਗਰੋਥ ਦੇ ਨਵੇਂ ਰਸਤੇ ਖੁੱਲ੍ਹਣਗੇ। ਵਿਦਿਆਰਥੀਆਂ ਲਈ ਇਹ ਸਮਾਂ ਸਕਾਰਾਤਮਕ ਨਤੀਜੇ ਲੈ ਕੇ ਆਵੇਗਾ ਤੇ ਯਾਤਰਾ ਦੇ ਵੀ ਯੋਗ ਬਣ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
