ਬਾਬਾ ਵੇਂਗਾ ਦੀ ਭਵਿੱਖਬਾਣੀ: 4 ਤੋਂ ਬਦਲ ਜਾਵੇਗੀ ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ, ਨੋਟ ਹੀ ਨੋਟ...
Friday, May 01, 2026 - 07:02 PM (IST)
ਨਵੀਂ ਦਿੱਲੀ: ਦੁਨੀਆ ਭਰ ਵਿੱਚ ਆਪਣੀਆਂ ਸਟੀਕ ਭਵਿੱਖਬਾਣੀਆਂ ਲਈ ਮਸ਼ਹੂਰ ਭਵਿੱਖਵਕਤਾ ਬਾਬਾ ਵੇਂਗਾ ਦੀਆਂ ਅਗਲੇ ਹਫ਼ਤੇ ਭਾਵ 4 ਤੋਂ 10 ਮਈ ਤਕ ਲਈ ਕੀਤੀਆਂ ਗਈਆਂ ਗੱਲਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜੋਤਿਸ਼ ਵਿਸ਼ਲੇਸ਼ਣ ਅਨੁਸਾਰ, ਇਸ ਹਫ਼ਤੇ ਕਈ ਸ਼ੁਭ ਯੋਗ ਬਣ ਰਹੇ ਹਨ, ਜੋ ਪੰਜ ਵਿਸ਼ੇਸ਼ ਰਾਸ਼ੀਆਂ ਲਈ ਬੇਹੱਦ ਲਾਭਦਾਇਕ ਰਹਿਣਗੇ। ਇਨ੍ਹਾਂ ਰਾਸ਼ੀਆਂ ਨੂੰ ਕਰੀਅਰ, ਆਰਥਿਕ ਸਥਿਤੀ ਅਤੇ ਰਿਸ਼ਤਿਆਂ ਵਿੱਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲਣਗੇ।
ਇਨ੍ਹਾਂ ਰਾਸ਼ੀਆਂ ਲਈ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ
ਮੇਖ ਰਾਸ਼ੀ: ਬਾਬਾ ਵੇਂਗਾ ਅਨੁਸਾਰ, ਮੇਖ ਰਾਸ਼ੀ ਵਾਲਿਆਂ ਲਈ ਇਹ ਸਮਾਂ ਨਵੀਂ ਸ਼ੁਰੂਆਤ ਦਾ ਹੈ। ਪੁਰਾਣੀਆਂ ਨਿੱਜੀ ਅਤੇ ਪੇਸ਼ੇਵਰ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ ਅਤੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਨਵੇਂ ਮੌਕੇ ਅਤੇ ਵਪਾਰੀਆਂ ਨੂੰ ਲਾਭਦਾਇਕ ਸੌਦੇ ਮਿਲ ਸਕਦੇ ਹਨ।
ਮਿਥੁਨ ਰਾਸ਼ੀ: ਇਸ ਰਾਸ਼ੀ ਦੇ ਜਾਤਕਾਂ ਲਈ ਇਹ ਹਫ਼ਤਾ ਨੈੱਟਵਰਕਿੰਗ ਅਤੇ ਨਵੇਂ ਸੰਪਰਕ ਬਣਾਉਣ ਲਈ ਉੱਤਮ ਹੈ। ਫਸਿਆ ਹੋਇਆ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਹੈ ਅਤੇ ਨਿਵੇਸ਼ ਤੋਂ ਫਾਇਦਾ ਹੋ ਸਕਦਾ ਹੈ। ਆਰਥਿਕ ਤੌਰ ਉੱਤੇ ਇਹ ਹਫ਼ਤਾ ਲਾਭ ਵਾਲਾ ਰਹੇਗਾ। ਪੈਸੇ ਦੀ ਕਮੀ ਨਹੀਂ ਆਵੇਗੀ। ਨਿਵੇਸ਼ ਦਾ ਫੈਸਲਾ ਸੋਚ-ਸਮਝ ਕੇ ਲੈਣ ਦੀ ਲੋੜ ਹੈ।
ਤੁਲਾ ਰਾਸ਼ੀ: ਤੁਲਾ ਰਾਸ਼ੀ ਵਾਲਿਆਂ ਲਈ ਸਫਲਤਾ ਅਤੇ ਸੰਤੁਲਨ ਦਾ ਸਮਾਂ ਹੈ। ਕਿਸੇ ਸਰਕਾਰੀ ਅਧਿਕਾਰੀ ਦੀ ਮਦਦ ਨਾਲ ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਆਮਦਨ ਦੇ ਨਵੇਂ ਸਰੋਤ ਖੁੱਲ੍ਹਣਗੇ। ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਵੀ ਇਹ ਸਮਾਂ ਅਨੁਕੂਲ ਹੈ। ਪਰਿਵਾਰਕ ਅਤੇ ਵਪਾਰਕ ਦੋਵਾਂ ਸਥਿਤੀਆਂ ਵਿੱਚ ਚੰਗਾ ਤਾਲਮੇਲ ਬਣ ਜਾਵੇਗਾ। ਜਿਸ ਨਾਲ ਤੁਸੀਂ ਆਪਣੇ ਵਪਾਰਕ ਕੰਮ ਵੀ ਸਮੇਂ ਉੱਤੇ ਪੂਰੇ ਕਰ ਸਕੋਗੇ ਅਤੇ ਪਰਿਵਾਰ ਨੂੰ ਸਮਾਂ ਵੀ ਦੇਵੋਗੇ।
ਬ੍ਰਿਸ਼ਚਕ : ਇਹ ਹਫ਼ਤਾ ਤਬਦੀਲੀ ਅਤੇ ਪ੍ਰਗਤੀ ਦਾ ਸੰਕੇਤ ਦੇ ਰਿਹਾ ਹੈ। ਕਰੀਅਰ ਵਿੱਚ ਨਵੀਆਂ ਜ਼ਿੰਮੇਵਾਰੀਆਂ ਮਿਲਣਗੀਆਂ, ਜੋ ਭਵਿੱਖ ਵਿੱਚ ਚੰਗਾ ਲਾਭ ਦੇਣਗੀਆਂ। ਪੁਰਾਣੇ ਨਿਵੇਸ਼ ਤੋਂ ਲਾਭ ਮਿਲਣ ਦੀ ਉਮੀਦ ਹੈ। ਦੋਸਤਾਂ ਨਾਲ ਚੱਲ ਰਹੀਆਂ ਅਣਬਣਾਂ ਵੀ ਦੂਰ ਹੋਣਗੀਆਂ। ਅਰਥਿਕ ਤੌਰ ਉੱਤੇ ਸਥਿਤੀ ਮਜ਼ਬੂਤ ਹੋਵੇਗੀ।
ਮਕਰ ਰਾਸ਼ੀ: ਮਕਰ ਰਾਸ਼ੀ ਵਾਲਿਆਂ ਨੂੰ ਆਪਣੀ ਮਿਹਨਤ ਦਾ ਫਲ ਮਿਲੇਗਾ। ਦਫ਼ਤਰ ਵਿੱਚ ਅਨੁਸ਼ਾਸਨ ਅਤੇ ਲਗਨ ਸਫਲਤਾ ਦਿਵਾਏਗੀ ਅਤੇ ਅਧਿਕਾਰੀ ਤੁਹਾਡੇ ਕੰਮ ਦੀ ਤਾਰੀਫ਼ ਕਰਨਗੇ। ਹੁਣ ਤਕ ਕੀਤੇ ਕੰਮਾਂ ਤੋਂ ਚੰਗੇ ਨਤੀਜੇ ਮਿਲਣਗੇ। ਜੇਕਰ ਵਪਾਰ ਕਰਦੇ ਹੋ ਤਾਂ ਧਨ ਲਾਭ ਦੇ ਮਜ਼ਬੂਤ ਸੰਯੋਗ ਹਨ। ਪ੍ਰੇਮ ਜੀਵਨ ਵਿੱਚ ਵੀ ਸੁਧਾਰ ਹੋਵੇਗਾ ਅਤੇ ਰਿਸ਼ਤੇ ਮਜ਼ਬੂਤ ਹੋਣਗੇ।
