ਸਟੇਡੀਅਮ ਦੇ ਬਾਹਰ ਖੜ੍ਹੇ ਭੈਣ-ਭਰਾ ''ਤੇ ਨੌਜਵਾਨ ਨੇ ਸੁੱਟਿਆ ਤੇਜ਼ਾਬ, ਫੈਲੀ ਸਨਸਨੀ
Wednesday, Jul 03, 2024 - 06:36 PM (IST)
ਲਖਨਊ (ਭਾਸ਼ਾ) - ਰਾਜਧਾਨੀ ਲਖਨਊ ਦੇ ਚੌਕ ਇਲਾਕੇ 'ਚ ਬੁੱਧਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਨੇ ਸਟੇਡੀਅਮ ਦੇ ਸਾਹਮਣੇ ਖੜ੍ਹੀ ਇਕ ਕੁੜੀ ਅਤੇ ਉਸ ਦੇ ਭਰਾ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ 'ਚ ਦੋਵੇਂ ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਦੁਰਗੇਸ਼ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਸਾਢੇ ਅੱਠ ਵਜੇ ਸਆਦਤਗੰਜ ਦੀ ਰਹਿਣ ਵਾਲੀ 21 ਸਾਲਾ ਲੜਕੀ ਆਪਣੇ ਭਰਾ ਨਾਲ ਚੌਕ ਥਾਣਾ ਖੇਤਰ ਵਿੱਚ ਸਥਿਤ ਸਟੇਡੀਅਮ ਦੇ ਸਾਹਮਣੇ ਕਿਤੇ ਜਾਣ ਲਈ ਖੜ੍ਹੀ ਸੀ। ਇਸ ਦੌਰਾਨ ਅਣਪਛਾਤੇ ਨੌਜਵਾਨ ਨੇ ਦੋਵਾਂ 'ਤੇ ਤੇਜ਼ਾਬ ਸੁੱਟ ਦਿੱਤਾ।
ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਲੜਕੀ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਏ ਅਤੇ ਦੋਵਾਂ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮੁਲਜ਼ਮਾਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ ਅਤੇ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰਕ ਮੈਂਬਰਾਂ ਮੁਤਾਬਕ ਲੜਕੀ ਆਪਣੇ ਭਰਾ ਨਾਲ ਮੈਡੀਕਲ ਕਾਲਜ ਜਾਣ ਲਈ ਸਟੇਡੀਅਮ ਨੇੜੇ ਆਟੋਰਿਕਸ਼ਾ ਤੋਂ ਉਤਰੀ ਸੀ ਕਿ ਇਕ ਨੌਜਵਾਨ ਨੇ ਦੋਵਾਂ 'ਤੇ ਤੇਜ਼ਾਬ ਸੁੱਟ ਦਿੱਤਾ।
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8