ਰੈਲੀ ''ਚ ਸ਼ਾਮਲ ਨੌਜਵਾਨਾਂ ਨੇ ਖੋਲ੍ਹੀ ਭਾਜਪਾ ਦੀ ਪੋਲ, ਕਿਹਾ-ਹੈਲਮੇਟ ਤਾਂ ਦੂਰ ਕੁਝ ਖਾਣ ਲਈ ਵੀ ਨਹੀਂ ਦਿੱਤਾ

Thursday, Feb 15, 2018 - 03:48 PM (IST)

ਕਰਨਾਲ — ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ ਆਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੀ ਸੀ। ਅਜਿਹੇ 'ਚ ਰੈਲੀ ਵਿਚ ਪਹੁੰਚੀ ਭੀੜ ਨੇ ਸਰਕਾਰ ਦੇ ਖੋਖਲੇ ਦਾਅਵਿਆਂ ਅਤੇ ਤਿਆਰੀਆਂ ਦਾ ਖੁਲਾਸਾ ਕੀਤਾ ਹੈ। ਮੁੱਖ ਮੰਤਰੀ ਦੇ ਸ਼ਹਿਰ ਕਰਨਾਲ 'ਚ ਭਾਜਪਾ ਦੀ ਰੈਲੀ 'ਚ ਪਹੁੰਚੇ ਨੌਜਵਾਨਾਂ ਨੇ ਖੁਲਾਸਾ ਕੀਤਾ ਕਿ ਨੇਤਾਵਾਂ ਨੇ ਉਨ੍ਹਾਂ ਨੂੰ ਬਾਈਕ ਦੀ ਟੈਂਕੀ ਤੇਲ ਨਾਲ ਪੂਰੀ ਤਰ੍ਹਾਂ ਭਰਵਾਉਣ, ਵਧੀਆ ਹੈਲਮੇਟ ਅਤੇ ਇਕ ਜੈਕੇਟ ਦਾ ਲਾਲਚ ਦੇ ਕੇ ਲਿਆਏ ਸਨ। ਪਰ ਇਹ ਸਾਰਾ ਕੁਝ ਦੇਣਾ ਤਾਂ ਦੂਰ ਦੀ ਗੱਲ, ਨੌਜਵਾਨਾਂ ਨੂੰ ਸਵੇਰ ਤੋਂ ਕੁਝ ਖਾਣ ਨੂੰ ਵੀ ਨਹੀਂ ਦਿੱਤਾ ਗਿਆ। ਨੌਜਵਾਨ ਸਵੇਰ ਤੋਂ ਭੁੱਖੇ ਪਿਆਸੇ ਰੈਲੀ 'ਚ ਘੁੰਮ ਰਹੇ ਹਨ।

PunjabKesari
ਅਜਿਹੇ 'ਚ ਨੇਤਾਵਾਂ ਅਤੇ ਸਰਪੰਚਾਂ ਨੇ ਆਪਣੇ-ਆਪਣੇ ਪਿੰਡਾਂ ਤੋਂ ਮੋਟਰਸਾਈਕਲਾਂ ਮੰਗਵਾ ਕੇ ਉਨ੍ਹਾਂ 'ਚ 200-200 ਰੁਪਏ ਦਾ ਤੇਲ ਭਰਵਾ ਕੇ ਨੌਜਵਾਨਾਂ ਨੂੰ ਜੀਂਦ ਲਈ ਰਵਾਨਾ ਕੀਤਾ। ਨੌਜਵਾਨਾਂ ਨੂੰ ਲਿਬਰਟੀ ਜੁੱਤੀਆਂ ਦੀ ਕੰਪਨੀ ਦੇ ਸਪਾਂਸਰ ਸਟੀਕਰ ਲੱਗੇ ਪਲਾਸਟਿਕ ਦੇ ਹੈਲਮੇਟ ਦਿੱਤੇ ਗਏ। ਇਸ ਲਈ ਨੌਜਵਾਨ ਰੈਲੀ ਦੌਰਾਨ ਭਾਜਪਾ ਸਰਕਾਰ ਦੀਆਂ ਤਿਆਰੀਆਂ ਨੂੰ ਲੈ ਕੇ ਕੋਸਦੇ ਨਜ਼ਰ ਆਏ।


Related News