ਭਾਜਪਾ ਨੂੰ ਨਹੀਂ ਟਕਸਾਲੀ ਆਗੂਆਂ ਦੀ ਪਰਵਾਹ, ਫਿਰ ਕੀਤਾ ਓਹੀ ਕੰਮ
Sunday, Nov 10, 2024 - 10:19 AM (IST)
ਸਾਹਨੇਵਾਲ/ਕੁਹਾੜਾ (ਜਗਰੂਪ) : ਪੰਜਾਬ ਅੰਦਰ ਜ਼ਿਮਨੀ ਚੋਣਾਂ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾ ਕੇ ਜਿੱਤ ਦਾ ਦਆਵਾ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਜਿੱਥੇ 2 ਹਲਕਿਆਂ ਅੰਦਰ ਪੁਰਾਣੇ ਪਰਿਵਾਰਾਂ, ਇਕ ਹਲਕੇ ਅੰਦਰ ਟਕਸਾਲੀ ਅਤੇ ਚੌਥਾ ਉਮੀਦਵਾਰ ਦੂਜੀ ਪਾਰਟੀ ਤੋਂ ਆਏ ਆਗੂ ’ਤੇ ਵਿਸ਼ਵਾਸ ਕੀਤਾ ਹੈ। ਉਧਰ ਭਾਜਪਾ ਨੇ ਇਨ੍ਹਾਂ ਜ਼ਿਮਨੀ ਚੋਣਾਂ ’ਚ ਵੀ ਆਪਣੇ ਟਕਸਾਲੀ ਆਗੂਆਂ ’ਤੇ ਭਰੋਸਾ ਕਰਨ ਦੀ ਥਾਂ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ’ਤੇ ਹੀ ਵਿਸ਼ਵਾਸ ਜਤਾਇਆ ਹੈ। ਜੇਕਰ ਭਾਜਪਾ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਚਰਚਿੱਤ ਹਲਕਾ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਉਮੀਦਵਾਰ ਹਨ, ਜਿਨ੍ਹਾਂ ਦਾ ਪਿਛੋਕੜ ਅਕਾਲੀ ਦਲ ਨਾਲ ਸਬੰਧਿਤ ਹੈ। ਜਿਹੜੇ ਅਕਾਲੀ-ਭਾਜਪਾ ਗਠਜੋੜ ਸਰਕਾਰ ’ਚ 2 ਵਾਰ ਖਜ਼ਾਨਾ ਮੰਤਰੀ ਰਹਿ ਚੁੱਕੇ ਹਨ, ਜਿਸ ਤੋਂ ਬਆਦ ਉਨ੍ਹਾਂ ਆਪਣੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਅਤੇ ਫਿਰ ਕਾਂਗਰਸ ’ਚ ਰਲੇਵਾਂ ਕਰ ਕੇ ਖਜ਼ਾਨਾ ਮੰਤਰੀ ਬਣੇ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਲੇ ਹੋ ਜਾਣ ਸਾਵਧਾਨ! ਵੱਡੀ ਮੁਸੀਬਤ ਤੋਂ ਖ਼ੁਦ ਦਾ ਰੱਖਣ ਧਿਆਨ
ਪਿਛਲੀਆਂ ਵਿਧਾਨ ਸਭਾ ਚੋਣਾਂ ਬਠਿੰਡਾ ਤੋਂ ਹਾਰਨ ਤੋਂ ਬਾਅਦ ਹੁਣ ਭਾਜਪਾ ਦੇ ਉਮੀਦਵਾਰ ਬਣੇ। ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਪਿਛੋਕੜ ਵੀ ਅਕਾਲੀ ਦਲ ਨਾਲ ਸਬੰਧਿਤ ਹੈ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ’ਚ ਲੈ ਕੇ ਆਏ ਅਤੇ ਕੈਪਟਨ ਨਾਲ ਹੀ ਉਹ ਭਾਜਪਾ ’ਚ ਚਲੇ ਗਏ। ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੇ ਪਿਤਾ ਵੀ ਅਕਾਲੀ ਸਰਕਾਰ ’ਚ ਸਪੀਕਰ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਝੱਬੇਵਾਲ ਤੋਂ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਠਲ ਦਾ ਸਬੰਧ ਵੀ ਟਕਸਾਲੀ ਅਕਾਲੀ ਪਰਿਵਾਰ ਨਾਲ ਹੈ।
ਇਹ ਵੀ ਪੜ੍ਹੋ : ਡੰਮੀ ਸਕੂਲਾਂ 'ਚ ਬੱਚੇ ਪੜ੍ਹਾਉਣ ਵਾਲੇ ਹੋ ਜਾਣ Alert, ਆ ਗਈ ਵੱਡੀ ਖ਼ਬਰ
ਭਾਵੇਂ ਭਾਜਪਾ ਨੇ ਲੰਘੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਟਕਸਾਲੀ ਆਗੂਆਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਕਾਂਗਰਸ ਦੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਸੀ ਅਤੇ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਅਤੇ ਮਹਿਲਾ ਵਿੰਗ ਦੀ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਦੇ ਨਾਲ ਹੀ ਯੂਥ ਵਿੰਗ ਦੀ ਅਗਵਾਈ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਦੋਹਤੇ ਨੂੰ ਦਿੱਤੀ ਸੀ, ਜਿਸ ਤੋਂ ਬਆਦ ਭਾਜਪਾ ਦੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੇ ਨਿਰਾਸ਼ ਹੋ ਕੇ ਧਾਰੀ ਚੁੱਪੀ ਦੀ ਚਰਚਾ ’ਚ ਰਹੀ ਅਤੇ ਜਾਖੜ ਦੇ ਰੂਪੋਸ਼ ਹੋਣ ਨੇ ਭਾਜਪਾ ਨੂੰ ਮੁਸੀਬਤ ’ਚ ਵੀ ਪਾਇਆ ਹੈ ਪਰ ਇਕ ਵਾਰ ਫਿਰ ਭਾਜਪਾ ਨੇ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਪਿੱੜ ਬੰਨ੍ਹਣ ਦੀ ਜ਼ਿੰਮੇਵਾਰੀ ਪਾਈ ਹੈ ਪਰ ਸਮਾਂ ਹੀ ਦੱਸੇਗਾ ਕਿ ਇਹ ਆਗੂ ਪੰਜਾਬ ਅੰਦਰ ਭਾਜਪਾ ਦੇ ਭਵਿੱਖ ਦੀ ਨੀਂਹ ਰੱਖਦੇ ਹਨ ਜਾਂ ਫਿਰ ਭਾਜਪਾ ਨੂੰ ਮੁੜ ਟਕਸਾਲੀਆਂ ਬਾਰੇ ਸੋਚਣ ਲਈ ਮਜਬੂਰ ਹੋਣਾ ਪਵੇਗਾ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8