ਬਠਿੰਡਾ ਵਿਚ ਨਸ਼ੇ ਦਾ ਕਹਿਰ, ਦੋ ਨੌਜਵਾਨਾਂ ਦੀ ਮੌਤ, ਇਕ ਗੰਭੀਰ

Friday, Nov 08, 2024 - 06:20 PM (IST)

ਬਠਿੰਡਾ ਵਿਚ ਨਸ਼ੇ ਦਾ ਕਹਿਰ, ਦੋ ਨੌਜਵਾਨਾਂ ਦੀ ਮੌਤ, ਇਕ ਗੰਭੀਰ

ਰਾਮਪੁਰਾ ਫੂਲ : ਸਥਾਨਕ ਸ਼ਹਿਰ ਰਾਮਪੁਰਾ ਮੰਡੀ ਦੀ ਸਹਾਰਾ ਸਮਾਜ ਸੇਵਾ ਸੰਸਥਾ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਸਾਡੀ ਸੰਸਥਾ ਵੱਲੋ ਵੱਖ-ਵੱਖ ਥਾਵਾਂ ਤੋਂ ਨਸ਼ੇ ਦੀ ਹਾਲਤ ਵਿਚ ਤਿੰਨ ਨੌਜਵਾਨਾਂ ਨੂੰ ਚੁੱਕ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਫੋਨ 'ਤੇ ਇਤਲਾਹ ਮਿਲੀ ਕਿ ਬਾਈਪਾਸ ਰੋੜ 'ਤੇ ਸਥਿਤ ਨਹਿਰੀ ਵਿਭਾਗ ਦੇ ਰੈਸਟ ਹਾਊਸ ਦੇ ਸਾਹਮਣੇ ਕੋਠੇ ਮਹਾਂ ਸਿੰਘ ਵਾਲਾ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਤੇ ਬਣੇ ਥੜ੍ਹੇ 'ਤੇ ਨਸ਼ੇ ਦੀ ਹਾਲਤ ਵਿਚ ਇਕ ਨੌਜਵਾਨ ਪਿਆ ਹੈ ਤਾਂ ਸਹਾਰਾ ਟੀਮ ਘਟਨਾ ਸਥਾਨ 'ਤੇ ਪਹੁੰਚੀ ਤਾਂ ਦੇਖਿਆ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਬਲਕਰਨ ਸਿੰਘ ਉਮਰ 25 ਸਾਲ ਪੁੱਤਰ ਗੁਰਦੀਪ ਸਿੰਘ ਪਿੰਡ ਬੁਰਜ ਕਾਹਨ ਸਿੰਘ ਵਾਲਾ ਵਜੋਂ ਹੋਈ। ਥਾਣਾ ਸਿਟੀ ਰਾਮਪੁਰਾ ਦੀ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਲਈ ਪਰਿਵਾਰ ਦੇ ਹਵਾਲੇ ਕੀਤਾ। 

ਦੂਜਾ ਨੌਜਵਾਨ ਬਸ ਸਟੈਂਡ ਰਾਮਪੁਰਾ ਮੰਡੀ ਤੋਂ ਮਿਲਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਨੌਜਵਾਨ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਕਾਲੀ ਪੈਂਟ ਜੀਨ ਦੀ, ਗਰੇਅ ਬੂਟ, ਕਾਲੀਆਂ ਜੁਰਾਬਾਂ, ਚੈੱਕਦਾਰ ਲਾਈਨਦਾਰ ਸ਼ਰਟ, ਕੋਫੀ ਰੰਗ ਦਾ ਕੋਟ ਪਹਿਨਿਆ ਹੋਇਆ ਹੈ ਅਤੇ ਸੱਜੇ ਹੱਥ 'ਤੇ ਓਮ ਦਾ ਟੈਟੂ ਹੈ। ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। 

ਤੀਜਾ ਨੌਜਵਾਨ ਰੇਲਵੇ ਫਾਟਕ ਗਿੱਲ ਰੋੜ 'ਤੇ ਸਥਿਤ ਖਾਲ੍ਹੀ ਪਲਾਟ ਵਿੱਚੋਂ ਮਿਲਿਆ ਜਿਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਨਸ਼ੇ ਦੀ ਓਵਰਡੋਜ਼ ਨੂੰ ਦੇਖਦਿਆਂ ਹੋਇਆਂ ਡਾਕਟਰਾ ਵੱਲੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ। ਨੌਜਵਾਨ ਦੀ ਪਛਾਣ ਪ੍ਰਦੀਪ ਸਿੰਘ ਉਮਰ 25 ਸਾਲ ਪੁੱਤਰ ਜਸਵੰਤ ਸਿੰਘ ਪਿੰਡ ਵਾਸੀ ਗਿੱਲ ਕਲਾਂ ਵਜੋਂ ਹੋਈ। 


author

Gurminder Singh

Content Editor

Related News