ਕਿੱਧਰੇ ਤੁਹਾਡੇ ਮੋਬਾਈਲ ''ਚ ਤਾਂ ਨਹੀਂ ਇਹ ਐਪ? ਜਲੰਧਰ ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ
Tuesday, Nov 12, 2024 - 10:50 AM (IST)
ਜਲੰਧਰ (ਵਰੁਣ)– ਡੱਬਾ ਟ੍ਰੇਡਰਜ਼ ਸਾਫਟਵੇਅਰ ਜ਼ਰੀਏ ਲੋਕਾਂ ਦੀ ਬਲੈਕਮਨੀ ਸ਼ੇਅਰਾਂ ਵਿਚ ਲਾ ਕੇ ਧੋਖਾਧੜੀ ਅਤੇ ਟੈਕਸ ਚੋਰੀ ਕਰਨ ਦੇ ਮਾਮਲੇ ਵਿਚ ਹਾਲ ਹੀ ਵਿਚ ਨਾਮਜ਼ਦ ਕੀਤੇ ਸੁਨਿਆਰ (ਜਿਊਲਰ) ਮੰਗਲ ਅਤੇ ਰਾਜੂ ਦੀ ਭਾਲ ਵਿਚ ਸ਼ਹਿਰ ਦੀਆਂ ਅੱਧੀ ਦਰਜਨ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਅਜੇ ਤਕ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਪਰ ਪੁਲਸ ਦਾ ਕਹਿਣਾ ਹੈ ਕਿ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਕਿਉਂਕਿ ਇਸ ਕੇਸ ਵਿਚ ਮੰਗਲ ਅਤੇ ਰਾਜੂ ਦੀ ਮੁੱਖ ਭੂਮਿਕਾ ਹੈ। ਸੋਮਵਾਰ ਨੂੰ ਕਮਿਸ਼ਨਰੇਟ ਪੁਲਸ ਨੇ ਇਸ ਮਾਮਲੇ ਵਿਚ ਪ੍ਰੈੱਸ ਨੋਟ ਜਾਰੀ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ
ਏ. ਸੀ. ਪੀ. ਪਰਮਜੀਤ ਸਿੰਘ ਨੇ ਕਿਹਾ ਕਿ ਜਤਿਸ਼ ਅਰੋੜਾ ਨੇ 2019 ਵਿਚ ਸ਼ੇਅਰ ਮਾਰਕੀਟ ਦਾ ਕੰਮ ਸਿੱਖਿਆ ਸੀ, ਜਿਸ ਤੋਂ ਬਾਅਦ ਉਸਨੇ ਮੰਡੀ ਵਿਚ ਆਪਣਾ ਦਫਤਰ ਖੋਲ੍ਹ ਲਿਆ। ਇਹ ਲੋਕ ਡੱਬਾ ਟ੍ਰੇਡਰਜ਼ ਜ਼ਰੀਏ ਕਲਾਇੰਟਸ ਆਪਣੇ ਨਾਲ ਜੋੜਨ ਅਤੇ ਉਨ੍ਹਾਂ ਦੀ ਬਲੈਕਮਨੀ ਸ਼ੇਅਰਾਂ ਵਿਚ ਇਨਵੈਸਟ ਕਰਨ ਲੱਗੇ। ਰਾਜੂ ਵੀ ਇਸੇ ਤਰ੍ਹਾਂ ਕਲਾਇੰਟਸ ਜੋੜਦਾ ਸੀ, ਜਦੋਂ ਕਿ ਲਾਲ ਬਾਜ਼ਾਰ ਦੇ ਸੁਨਿਆਰ ਮੰਗਲ ਨੇ ਕਰੋੜਾਂ ਰੁਪਿਆ ਇਨਵੈਸਟ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਆਪਣੇ ਕਲਾਇੰਟਸ ਦੇ ਮੋਬਾਈਲਾਂ ’ਤੇ APK ਫਾਈਲਾਂ ਸਥਾਪਤ ਕਰ ਕੇ ਖਰੀਦੋ-ਫਰੋਖਤ ਕਰਵਾਉਂਦੇ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ
ਇਸੇ ਮਾਮਲੇ ਵਿਚ ਕਰਣ ਡੋਗਰਾ ਪੁੱਤਰ ਪ੍ਰਤਾਪ ਚੰਦ ਨਿਵਾਸੀ ਕਾਲੀਆ ਕਾਲੋਨੀ, ਅਨਿਲ ਆਨੰਦ ਪੁੱਤਰ ਅਜੈ ਆਨੰਦ ਨਿਵਾਸੀ ਕਿਲਾ ਮੁਹੱਲਾ, ਦਰਪਣ ਸੇਠ ਪੁੱਤਰ ਹਰੀਸ਼ ਸੇਠ ਨਿਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਤਰੁਣ ਭਾਰਦਵਾਜ ਪੁੱਤਰ ਰਾਕੇਸ਼ ਨਿਵਾਸੀ ਵੀਨਸ ਵੈਲੀ ਕਾਲੀਆ ਕਾਲੋਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਦਾ ਕਹਿਣਾ ਹੈ ਕਿ ਫ਼ਰਾਰ ਮੁਲਜ਼ਮ ਮੰਗਲ ਅਤੇ ਰਾਜੂ ਟਿਕਾਣੇ ਬਦਲ-ਬਦਲ ਕੇ ਰਹਿ ਰਹੇ ਹਨ ਪਰ ਜਲਦ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8