ਹੁਕਮਾਂ ਦੀ ਉਲੰਘਣਾ, ਭਾਜਪਾ ਨੇਤਾ ਸੁਭਾਸ਼ ਚਾਵਲਾ ਨੂੰ ਜ਼ਮਾਨਤ

Thursday, Nov 14, 2024 - 12:36 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਡੀ. ਸੀ. ਹੁਕਮਾਂ ਦੀ ਉਲੰਘਣਾ ਦੇ ਮਾਮਲੇ ’ਚ ਭਾਜਪਾ ਆਗੂ ਸੁਭਾਸ਼ ਚਾਵਲਾ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੇ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਸੁਭਾਸ਼ ਚਾਵਲਾ ਨੇ ਪਟੀਸ਼ਨ ਦਾਇਰ ਕਰ ਦਿੱਤੀ। ਵਕੀਲ ਨੇ ਦੱਸਿਆ ਕਿ 2021 ’ਚ ਸੁਭਾਸ਼ ਚਾਵਲਾ ਖ਼ਿਲਾਫ਼ ਸੈਕਟਰ-19 ਥਾਣਾ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 188, 269 ਤੇ 270 ਤਹਿਤ ਕੇਸ ਦਰਜ ਕੀਤਾ ਸੀ।

ਪੁਲਸ ਵੱਲੋਂ ਚਲਾਨ ਦਾਖ਼ਲ ਕੀਤਾ ਜਾ ਚੁੱਕਿਆ ਹੈ। ਅਦਾਲਤ ਵੱਲੋਂ ਵਾਰੰਟ ਜਾਰੀ ਕੀਤੇ ਪਰ ਇਸ ਬਾਰੇ ਚਾਵਲਾ ਨੂੰ ਪਤਾ ਨਹੀਂ ਸੀ। ਇਸ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ 20,000 ਰੁਪਏ ਦੇ ਨਿੱਜੀ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।


Babita

Content Editor

Related News