ਲਾਹੌਲ ਦੇ ਮਿਆੜ ਨਾਲੇ 'ਚ ਮਿਲਿਆ ਔਰਤ ਦਾ ਕੰਕਾਲ

12/10/2017 5:43:06 PM

ਮਨਾਲੀ (ਸੋਨੂੰ)— ਲਾਹੌਲ ਸਪਿਤੀਪੁਲਸ ਨੇ ਮਿਆੜ ਨਾਲੇ ਚੋਂ ਔਰਤ ਦਾ ਕੰਕਾਲ ਬਰਾਮਦ ਕੀਤਾ ਹੈ। ਲਾਹੌਲ ਸਪਿਤੀ ਪੁਲਸ ਮੁਖੀ ਗੌਰਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਐਤਵਾਰ ਨੂੰ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਮਿਆੜ ਨਾਲੇ 'ਚ ਹਾਲਟਾ ਨਜ਼ਦੀਕ ਪੱਥਰਾਂ ਵਿਚਕਾਰ ਇਕ ਲਾਸ਼ ਫਸੀ ਹੋਈ ਹੈ। ਪੁਲਸ ਨੇ ਮੌਕੇ 'ਤੇ ਜਾ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਔਰਤ ਦੀ ਹੈ। ਪਾਣੀ 'ਚ ਜ਼ਿਆਦਾਤਰ ਦਿਨ ਰਹਿਣ ਕਾਰਨ ਲਾਸ਼ ਕੰਕਾਲ ਦੇ ਰੂਪ 'ਚ ਤਬਦੀਲ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News