ਚੱਪਲ ''ਚ ਕੈਮਰਾ ਫਿਟ ਕਰ ਕੇ ਲੈਂਦਾ ਸੀ ਲੜਕੀਆਂ ਦੀਆਂ ਅਸ਼ਲੀਲ ਤਸਵੀਰਾਂ

1/12/2018 5:26:41 PM

ਕੇਰਲ— ਇੱਥੋਂ ਦੇ ਤ੍ਰਿਸ਼ੂਰ ਜ਼ਿਲੇ ਤੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਮੋਬਾਇਲ ਨੂੰ ਚੱਪਲ 'ਚ ਇਸ ਤਰ੍ਹਾਂ ਫਿਟ ਕਰ ਲੈਂਦਾ ਸੀ ਕਿ ਮਿਲਣ ਵਾਲੀਆਂ ਲੜਕੀਆਂ ਨੂੰ ਕੁਝ ਵੀ ਭਣਕ ਨਹੀਂ ਲੱਗ ਪਾਉਂਦੀ ਸੀ ਅਤੇ ਗੱਲਬਾਤ ਦੀ ਆੜ 'ਚ ਇਹ ਉਨ੍ਹਾਂ ਦੀਆਂ ਅਸ਼ਲੀਲ ਫੋਟੋਆਂ ਨਿਕਾਲ ਲਿਆ ਕਰਦਾ ਸੀ। ਸ਼ਖਸ ਦੀ ਪਛਾਣ ਬੈਜੂ ਦੇ ਰੂਪ 'ਚ ਹੋਈ ਹੈ। ਬੈਜੂ ਦੀ ਸਨਕ ਦਾ ਆਲਮ ਇਹ ਸੀ ਕਿ ਉਹ ਆਪਣੇ ਫੋਨ ਨੂੰ ਸਟੀਲ ਦੇ ਇਕ ਖਾਸ ਕਵਰ 'ਚ ਰੱਖਿਆ ਸੀ ਤਾਂ ਕਿ ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪੁੱਜੇ। ਇੰਨਾ ਹੀ ਨਹੀਂ, ਉਹ ਬੈਟਰੀ ਖਤਮ ਹੋਣ ਦੀ ਸਥਿਤੀ ਲਈ ਦੂਜੇ ਫੋਨ ਨੂੰ ਵੀ ਤਿਆਰ ਰੱਖਦਾ ਸੀ।
ਇਸ ਤਰ੍ਹਾਂ ਫੜਿਆ ਗਿਆ ਦੋਸ਼ੀ
ਲੜਕੀਆਂ ਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਲੱਗਾ ਪਰ ਉਹ ਪੁਲਸ ਦੀ ਨਜ਼ਰ ਤੋਂ ਨਹੀਂ ਬਚ ਸਕਿਆ। ਪੁਲਸ ਨੂੰ ਉਸ ਦਾ ਵਤੀਰਾ ਸ਼ੱਕੀ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਭੀੜ 'ਚ ਜਿਸ ਤਰ੍ਹਾਂ ਇਹ ਸ਼ੱਕੀ ਸ਼ਖਸ ਤੁਰਦਾ ਅਤੇ ਖੜ੍ਹਾ ਹੁੰਦਾ ਪੁਲਸ ਨੂੰ ਇਹ ਸਮਝਣ 'ਚ ਦੇਰ ਨਹੀਂ ਲੱਗੀ ਕਿ ਜ਼ਰੂਰ ਇਹ ਕਿਸੇ ਖਾਸ ਮਕਸਦ ਨਾਲ ਅਜਿਹਾ ਕਰ ਰਿਹਾ ਹੈ। ਪੁਲਸ ਦੇ ਇਕ ਅਧਿਕਾਰੀ ਅਨੁਸਾਰ, ਉਹ ਭੀੜ 'ਚ ਖੜ੍ਹਾ ਹੋ ਕੇ ਕਿਸੇ ਖਾਸ ਮਕਸਦ ਨਾਲ ਅਜਿਹਾ ਕਰ ਰਿਹਾ ਹੈ। ਪੁਲਸ ਦੇ ਇਕ ਅਧਿਕਾਰੀ ਅਨੁਸਾਰ,''ਉਹ ਭੀੜ 'ਚ ਖੜ੍ਹਾ ਹੋ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਕਦੇ-ਕਦੇ ਉਹ ਕੈਮਰੇ ਨੂੰ ਆਨ ਰੱਖਦਾ ਸੀ ਅਤੇ ਚੱਪਲ ਨੂੰ ਭੀੜ ਦਰਮਿਆਨ ਕਰ ਦਿੰਦਾ ਸੀ। ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ। ਪੁਲਸ ਹੁਣ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰਨ 'ਚ ਜੁਟੀ ਹੋਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ