ਅਮਰਨਾਥ ਯਾਤਰੀਆਂ ''ਤੇ ਹਮਲੇ ਦੀ ਨਿੰਦਾ ਕਰਨ ''ਤੇ ਵੱਖਵਾਦੀਆਂ ਨੇ ਕੀਤੀ ਕਸ਼ਮੀਰੀਆਂ ਦੀ ਸ਼ਲਾਘਾ
Wednesday, Jul 12, 2017 - 11:59 PM (IST)
ਸ਼੍ਰੀਨਗਰ—ਕਸ਼ਮੀਰੀ ਵੱਖਵਾਦੀ ਨੇਤਾਵਾਂ ਨੇ ਅੱਤਵਾਦੀ ਹਮਲੇ 'ਚ 7 ਅਮਰਨਾਥ ਯਾਤਰੀਆਂ ਦੇ ਮਾਰੇ ਜਾਣ 'ਤੇ ਡੂੰਘੀ ਨਾਰਾਜਗੀ ਜਤਾਉਣ ਵਾਲੇ ਕਸ਼ਮੀਰ ਘਾਟੀ ਦੇ ਲੋਕਾਂ ਦੀ ਬੁੱਧਵਾਰ ਨੂੰ ਸ਼ਲਾਘਾ ਕੀਤੀ। ਕੱਟੜਪੰਥੀ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਸੈਯਦ ਅਲੀ ਸ਼ਾਹ ਗਿਲਾਨੀ, ਨਰਮਪੰਥੀ ਹੁਰੀਅਤ ਕਾਨਫਰੰਸ ਦੇ ਮੁੱਖੀ ਮੀਰਵਾਇਜ ਉਮਰ ਫਾਰੂਕ ਅਤੇ ਜੇ.ਕੇ.ਐੱਲ.ਐੱਫ. ਮੁੱਖੀ ਯਾਸਿਨ ਮਲਿਕ ਵਲੋਂ ਜਾਰੀ ਇਕ ਸੰਯੁਕਤ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਹਰਕਤ (ਅਮਰਨਾਥ ਯਾਤਰੀਆਂ 'ਤੇ ਹਮਲਾ) ਦੇ ਵਿਰੋਧ 'ਚ ਪ੍ਰਦਰਸ਼ਨ ਅਤੇ ਉਨ੍ਹਾਂ 'ਚ ਸਾਰੇ ਤਬਕੇ ਦੀ ਹਿੱਸੇਦਾਰੀ ਦੇਖਣਾ ਸ਼ਲਾਘਾ ਦੇ ਕਾਬਲ ਹੈ।
ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰੀਆਂ ਦੇ ਕਤਲ ਨਾਲ ਕਸ਼ਮੀਰ 'ਚ ਰੋਸ ਛਾ ਗਿਆ ਹੈ। ਜ਼ਿਆਦਾਤਰ ਲੋਕਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਵੱਖਵਾਦੀਆਂ ਨੇ ਕਿਹਾ ਕਿ ਸਾਰੇ ਪਾਸਿਉ ਹਰ ਤਰ੍ਹਾਂ ਦਾ ਖੂਨ-ਖਰਾਬਾ, ਗੈਰ ਲੋੜੀਂਦਾ, ਮੰਦਭਾਗਾ ਅਤੇ ਦੁੱਖਦਾਈ ਹੈ ਅਤੇ ਇਸ ਨੂੰ ਜ਼ਰੂਰ ਰੋਕਣਾ ਚਾਹੀਦਾ ਹੈ। ਇਸ ਸਿਰਫ ਤਦ ਹੀ ਹੋ ਸਕਦਾ ਹੈ ਜਦੋਂ ਕਸ਼ਮੀਰ ਦੀ ਹਕੀਕਤ ਨੂੰ ਸਵੀਕਾਰ ਕੀਤਾ ਜਾਵੇਗਾ ਅਤੇ ਭਾਰਤ ਵਿਵਾਦ ਦਾ ਹੱਲ ਕਰਨ ਦੇ ਤਰੀਕੇ ਲਭੇਗਾ।
