ਸ਼ਟਰ ਸੁੱਟ ਕੇ ਵੇਚਣ ਲਈ ਬਣਾ ਰਿਹਾ ਸੀ ਸਮੋਸੇ-ਮਠਿਆਈ, ਫੜਿਆ ਗਿਆ

Saturday, Apr 25, 2020 - 08:33 PM (IST)

ਸ਼ਟਰ ਸੁੱਟ ਕੇ ਵੇਚਣ ਲਈ ਬਣਾ ਰਿਹਾ ਸੀ ਸਮੋਸੇ-ਮਠਿਆਈ, ਫੜਿਆ ਗਿਆ

ਲਖਨਊ (ਇੰਟ.) ਸਰੋਜਨੀ ਨਗਰ ਤਹਿਸੀਲ ਕੰਪਲੈਕਸ ਤੋਂ ਕੁਝ ਹੀ ਦੂਰੀ 'ਤੇ ਸਥਿਤ ਫੌਜੀ ਹਾਊਸਿੰਗ ਸੁਸਾਇਟੀ ਕਾਲੋਨੀ ਦੇ ਇਕ ਮਕਾਨ ਵਿਚ ਹਰਦੋਈ ਵਾਸੀ ਸ਼ਿਵਕੁਮਾਰ ਪਰਿਵਾਰ ਸਣੇ ਕਿਰਾਏ 'ਤੇ ਰਹਿੰਦੇ ਹਨ। ਉਹ ਮਕਾਨ ਦੇ ਬੇਸਮੈਂਟ ਵਿਚ ਮਠਿਆਈ ਭੰਡਾਰ ਨਾਂ ਨਾਲ ਮਠਿਆਈ, ਸਮੋਸੇ ਅਤੇ ਚਾਟ ਦੀ ਦੁਕਾਨ  ਚਲਾਉਂਦਾ ਹੈ। ਸ਼ਿਵ ਕੁਮਾਰ ਦੁਕਾਨਦਾ ਸ਼ਟਰ ਸੁੱਟ ਕੇ ਅੰਦਰ ਸਮੋਸੇ ਅਤੇ ਮਠਿਆਈ ਬਣਾ ਕੇ ਚੋਰੀ ਵਿਕਰੀ ਕਰ ਰਿਹਾ ਸੀ। ਸ਼ੁੱਕਰਵਾਰ ਸ਼ਾਮ ਇਸ ਦੀ ਜਾਣਕਾਰੀ ਕਿਸੇ ਨੇ ਤਹਿਸੀਲ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਤਹਿਸੀਲਦਾਰ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਦੁਕਾਨ ਦਾ ਸ਼ਟਰ ਉਠਵਾਇਆ ਤਾਂ ਉਥੇ ਵੇਚਣ ਲਈ ਸਮੋਸਾ ਅਤੇ ਮਠਿਆਈ ਬਣਾਈ ਜਾ ਰਹੀ ਸੀ। ਤਹਿਸੀਲਦਾਰ ਨੇ ਦੁਕਾਨ ਬੰਦ ਕਰਵਾਈ। ਮੁਲਜ਼ਮ ਸ਼ਿਵ ਕੁਮਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।


author

Sunny Mehra

Content Editor

Related News