ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ
Monday, Jan 08, 2024 - 07:34 PM (IST)
ਨਵੀਂ ਦਿੱਲੀ - ਜਿਵੇਂ-ਜਿਵੇਂ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ਦਾ ਕੰਮ ਪੂਰਾ ਹੁੰਦਾ ਜਾ ਰਿਹਾ ਹੈ। ਉਸੇ ਗਤੀ ਨਾਲ ਸ਼ਰਧਾਲੂਆਂ ਵਿਚ ਉਤਸ਼ਾਹ ਵੀ ਵਧਦਾ ਹੀ ਜਾ ਰਿਹਾ ਹੈ। ਦੁਨੀਆ ਭਰ ਵਿਚ ਸ਼ਰਧਾਲੂ ਭਗਵਾਨ ਰਾਮ ਦੇ ਆਉਣ ਦੀ ਖ਼ੁਸ਼ੀ ਮਨਾ ਰਹੇ ਹਨ ਅਤੇ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਆਪਣੇ-ਆਪਣੇ ਢੰਗ ਨਾਲ ਸ਼ਰਧਾ ਦਿਖਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਇਸ ਮਹੀਨੇ ਹੋਣ ਵਾਲੇ ਭਗਵਾਨ ਰਾਮ ਦੇ ਪ੍ਰਾਨ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਰਾਮ ਮੰਦਰ ਦੇ 'ਥੀਮ' 'ਤੇ ਬਣੀਆਂ ਬਨਾਰਸੀ ਸਾੜੀਆਂ ਫੈਸ਼ਨ ਦੀ ਦੁਨੀਆ 'ਚ ਧੂਮ ਮਚਾਉਣ ਲਈ ਤਿਆਰ ਹਨ ਅਤੇ ਬੁਣਕਰ ਇਨ੍ਹਾਂ ਸਾੜੀਆਂ ਦਾ ਪੱਲੂ ਬਣਾਉਣ ਦਾ ਕੰਮ ਬਹੁਤ ਹੀ ਉਤਸ਼ਾਹ ਨਾਲ ਕਰ ਰਹੇ ਹਨ। ਬੁਣਕਰਾਂ ਨੂੰ ਸਾੜੀਆਂ 'ਤੇ ਵੱਖ-ਵੱਖ ਡਿਜ਼ਾਈਨਾਂ ਲਈ 'ਆਰਡਰ' ਪ੍ਰਾਪਤ ਹੋਏ ਹਨ, ਜਿਸ ਵਿਚ ਸਾੜੀਆਂ ਦੇ ਪੱਲੂ 'ਤੇ ਰਾਮ ਮੰਦਰ ਦੀ ਇਮਾਰਤ, ਭਗਵਾਨ ਰਾਮ ਦੇ ਜੀਵਨ ਨਾਲ ਸਬੰਧਤ ਡਿਜ਼ਾਈਨ ਸ਼ਾਮਲ ਹਨ।
ਇਹ ਵੀ ਪੜ੍ਹੋ : ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?
ਮੰਦਰ ਦਾ ਪਹਿਲਾ ਪੜਾਅ ਪੂਰਾ ਹੋਣ ਦੇ ਨੇੜੇ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣਗੇ। ਸੁਪਰੀਮ ਕੋਰਟ ਨੇ 2019 ਵਿੱਚ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਇੱਕ ਸਦੀ ਤੋਂ ਵੱਧ ਪੁਰਾਣੇ ਮੰਦਰ-ਮਸਜਿਦ ਵਿਵਾਦ ਦਾ ਨਿਪਟਾਰਾ ਕੀਤਾ ਸੀ। ਅਦਾਲਤ ਨੇ ਵਿਵਾਦਿਤ ਜਗ੍ਹਾ 'ਤੇ ਰਾਮ ਮੰਦਰ ਦੀ ਉਸਾਰੀ ਦਾ ਸਮਰਥਨ ਕੀਤਾ ਸੀ ਅਤੇ ਫੈਸਲਾ ਦਿੱਤਾ ਸੀ ਕਿ ਮਸਜਿਦ ਦੇ ਨਿਰਮਾਣ ਲਈ ਬਦਲਵੀਂ ਪੰਜ ਏਕੜ ਜ਼ਮੀਨ ਦਿੱਤੀ ਜਾਣੀ ਚਾਹੀਦੀ ਹੈ। ਜਿਵੇਂ-ਜਿਵੇਂ ਅਯੁੱਧਿਆ 'ਚ ਰਾਮ ਮੰਦਰ ਦੇ 'ਪ੍ਰਾਣ ਪ੍ਰਤੀਸ਼ਠਾ' ਸਮਾਗਮ ਦੀ ਤਿਆਰੀ ਹੋ ਰਹੀ ਹੈ, ਦੇਸ਼ ਭਰ ਦੇ ਜੁਲਾਹੇ ਅਨੋਖੇ ਰਚਨਾਵਾਂ ਰਾਹੀਂ ਮੰਦਰ ਦੇ ਉਦਘਾਟਨ ਲਈ ਉਤਸ਼ਾਹ ਜ਼ਾਹਰ ਕਰ ਰਹੇ ਹਨ।
ਇਹ ਵੀ ਪੜ੍ਹੋ : TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ
ਇਕ ਹੋਰ ਬੁਣਕਰ ਨੇ ਦੱਸਿਆ ਕਿ ਇਸ ਸ਼ਾਨਦਾਰ ਸਮਾਗਮ ਨੂੰ ਲੈ ਕੇ ਵਾਰਾਣਸੀ ਦੇ ਜੁਲਾਹੇ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ। ਪੱਲੂ 'ਤੇ 'ਰਾਮ ਦਰਬਾਰ' ਦੇ ਚਿੱਤਰਣ ਵਾਲੀਆਂ ਸਾੜੀਆਂ ਦੀ ਬਹੁਤ ਮੰਗ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਨੂੰ ਯਾਦਗਾਰ ਬਣਾਉਣ ਅਤੇ ਆਪਣੀ ਸ਼ਰਧਾ ਜ਼ਾਹਰ ਕਰਨ ਲਈ ਸ਼ਰਧਾਲੂ ਸਾੜੀਆਂ ਲਈ 1 ਲੱਖ ਰੁਪਏ ਤੱਕ ਦੀ ਕੀਮਤ ਵੀ ਦੇ ਰਹੇ ਹਨ।
ਇਹ ਵੀ ਪੜ੍ਹੋ : ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ
ਇਹ ਵੀ ਪੜ੍ਹੋ : ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8