ਰਿਸ਼ਵਤ ''ਚ 4 ਕਿਲੋ ਮਟਰ ਲੈਂਦੀ ਮਹਿਲਾ ਅਧਿਕਾਰੀ ਰੰਗੇ ਹੱਥੀਂ ਗ੍ਰਿਫਤਾਰ

Sunday, Feb 25, 2018 - 11:25 AM (IST)

ਭੋਪਾਲ— ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਰਿਸ਼ਵਤ ਲੈਣ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਅਧਿਕਾਰੀ ਨੂੰ ਰਿਸ਼ਵਤ 'ਚ 4 ਕਿਲੋ ਹਰੀ ਮਟਰ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੀ ਲੋਕਾਯੁਕਤ ਪੁਲਸ ਨੇ ਦੱਸਿਆ ਕਿ ਦੋਸ਼ੀ ਮਹਿਲਾ ਅਧਿਕਾਰੀ ਨੇ ਕਿਸਾਨ ਤੋਂ ਮਟਰ ਤੋਂ ਇਲਾਵਾ ਨਕਦ ਧਨ ਵੀ ਮੰਗਿਆ ਸੀ। ਦੋਸ਼ੀ ਮਹਿਲਾ ਅਧਿਕਾਰੀ ਨਾਇਬ ਤਹਿਸੀਲਦਾਰ ਕੁਲਦੀਪ ਕੁਮਾਰ ਦੁਬੇ ਦੀ ਰੀਡਰ ਦੇ ਰੂਪ 'ਚ ਤਾਇਨਾਤ ਹੈ।
ਸ਼ਿਕਾਇਤਕਰਤਾ ਕਿਸਾਨ ਨੰਦ ਕਿਸ਼ੋਰ ਸਿੰਘ ਲੋਢੀ ਗਿਰਵਈ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਮਾਲੀਆ ਦਸਤਾਵੇਜ਼ਾਂ 'ਚ ਖਾਣਦਾਨੀ ਜ਼ਮੀਨ ਨੂੰ ਆਪਣੇ ਨਾਂ ਕਰਵਾਉਣ ਲਈ ਉਹ ਅਤੇ ਉਨ੍ਹਾਂ ਦੇ ਭਰਾ ਪਿਛਲੇ 11 ਮਹੀਨਿਆਂ ਤੋਂ ਚੱਕਰ ਕੱਟ ਰਹੇ ਹਨ। ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਹੁਣ ਤੱਕ ਸਫਲਤਾ ਨਹੀਂ ਮਿਲੀ ਹੈ। ਲੋਢੀ ਨੇ ਲੋਕਾਯੁਕਤ 'ਚ ਸ਼ਿਕਾਇਤ ਦਰਜ ਕਰਵਾਈ ਕਿ ਅਨੀਤਾ ਸ਼੍ਰੀਵਾਸਤਵ ਨੇ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਲਈ 10 ਹਜ਼ਾਰ ਰੁਪਏ ਰਿਸ਼ਵਤ ਮੰਗੀ ਹੈ। ਬਾਅਦ 'ਚ ਉਨ੍ਹਾਂ ਨੇ ਇਸ ਨੂੰ ਘਟਾ ਕੇ 6 ਹਜ਼ਾਰ ਕਰ ਦਿੱਤਾ। ਇਸ 'ਚੋਂ ਉਨ੍ਹਾਂ ਨੇ 2 ਹਜ਼ਾਰ ਰੁਪਏ 21 ਫਰਵਰੀ ਨੂੰ ਦਿੱਤੇ ਸਨ। ਅਨੀਤਾ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ। ਪੂਰੇ ਇਲਾਕੇ 'ਚ ਇਸ ਘਟਨਾ ਦੀ ਚਰਚਾ ਹੈ।


Related News