ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਦੂਜੀ ਰੱਖਿਆ ਲਾਈਨ ਤਿਆਰ ਕਰਨ ਨੂੰ ਕਿਹਾ

Monday, May 04, 2020 - 12:10 AM (IST)

ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਦੂਜੀ ਰੱਖਿਆ ਲਾਈਨ ਤਿਆਰ ਕਰਨ ਨੂੰ ਕਿਹਾ

ਨਵੀਂ ਦਿੱਲੀ - ਵੱਡੀ ਗਿਣਤੀ ਵਿਚ ਪੁਲਸ ਕਰਮੀਆਂ ਦੇ ਕੋਵਿਡ-19 ਤੋਂ ਪ੍ਰਭਾਵਿਤ ਹੋਣ ਤੋਂ ਪਰੇਸ਼ਾਨ ਕੇਂਦਰ ਨੇ ਸੂਬਿਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਇਸ ਖਤਰਨਾਕ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਭਾਵੀ ਦੂਜੀ ਰੱਖਿਆ ਲਾਈਨ ਤਿਆਰ ਕਰਨ।

ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਲਿਖੀ ਇਕ ਚਿੱਠੀ ਵਿਚ ਆਖਿਆ ਕਿ ਪੁਲਸ ਪ੍ਰਮੁੱਖ ਉਨਾਂ ਕਰਮੀਆਂ ਲਈ ਘਰ ਤੋਂ ਕੰਮ ਕਰਨ ਦੇ ਵਿਕਲਪ 'ਤੇ ਵਿਚਾਰ ਕਰ ਸਕਦੇ ਹਨ ਜੋ ਮੋਰਚੇ 'ਤੇ ਤਾਇਨਾਤ ਨਹੀਂ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ਅਤੇ ਇਸ ਨੂੰ ਕੰਟਰੋਲ ਕਰਨ ਦੀ ਰਣਨੀਤੀ ਜਾਰੀ ਰੱਖਣਾ ਸੁਨਿਸ਼ਚਤ ਕਰਨ ਲਈ ਪੁਲਸ ਬਲਾਂ ਨੂੰ ਉਨਾਂ ਪੁਲਸ ਕਰਮੀਆਂ ਦੇ ਲਈ ਇਕ ਪ੍ਰਭਾਵੀ ਦੂਜੀ ਰੱਖਿਆ ਲਾਈਨ ਤਿਆਰ ਕਰਨ ਜੋ ਮਹਾਮਾਰੀ ਦੌਰਾਨ ਕੋਵਿਡ-19 ਤੋਂ ਪ੍ਰਭਾਵਿਤ ਹੋ ਸਕਦੇ ਹਨ।


author

Khushdeep Jassi

Content Editor

Related News