'ਲਾੜਾ ਘੱਟ ਪੜ੍ਹਿਆ-ਲਿਖਿਆ ਹੈ, ਮੈਂ ਨਹੀਂ ਕਰਨਾ ਵਿਆਹ', ਜੈਮਾਲਾ ਤੋਂ ਬਾਅਦ ਬੋਲੀ ਗ੍ਰੈਜੂਏਟ ਲਾੜੀ ਤੇ ਫਿਰ...
Tuesday, Nov 19, 2024 - 11:28 PM (IST)
ਸੁਲਤਾਨਪੁਰ : ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਇਕ ਵਿਆਹ ਹਾਲ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਜੈਮਾਲਾ ਦੀ ਰਸਮ ਤੋਂ ਬਾਅਦ ਲਾੜੀ ਨੇ ਲਾੜੇ ਨੂੰ ਮੰਦਬੁੱਧੀ ਅਤੇ ਆਪਣੇ ਤੋਂ ਘੱਟ ਪੜ੍ਹਿਆ-ਲਿਖਿਆ ਦੱਸਦਿਆਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਮਾਮਲਾ ਦੋਸਤਪੁਰ ਥਾਣਾ ਖੇਤਰ ਦੇ ਮੁਸਤਫਾਬਾਦ ਕਲਾਂ ਪਿੰਡ ਦਾ ਹੈ। ਇਸ ਫ਼ੈਸਲੇ ਨੇ ਵਿਆਹ ਸਮਾਗਮ ਵਿਚ ਹਲਚਲ ਮਚਾ ਦਿੱਤੀ ਅਤੇ ਬਰਾਤ ਨੂੰ ਬਿਨਾਂ ਵਿਆਹ ਕੀਤੇ ਵਾਪਸ ਪਰਤਣਾ ਪਿਆ।
ਕੀ ਹੈ ਪੂਰਾ ਮਾਮਲਾ?
ਮੁਸਤਫਾਬਾਦ ਕਲਾਂ ਪਿੰਡ ਦੇ ਰਹਿਣ ਵਾਲੇ ਇਕ ਮਜ਼ਦੂਰ ਨੇ ਆਪਣੀ 28 ਸਾਲਾ ਗ੍ਰੈਜੂਏਟ ਧੀ ਦਾ ਵਿਆਹ ਅਖੰਡਨਗਰ ਥਾਣਾ ਖੇਤਰ ਦੇ ਇਕ ਪਿੰਡ ਦੇ 30 ਸਾਲਾ ਨੌਜਵਾਨ ਨਾਲ ਤੈਅ ਕੀਤਾ ਸੀ, ਜੋ ਕਿ ਹਾਈ ਸਕੂਲ ਫੇਲ੍ਹ ਹੈ। 17 ਨਵੰਬਰ 2024 ਨੂੰ ਬਰਾਤ ਘਰ ਪੁੱਜੀ ਅਤੇ ਬਰਾਤ ਦਾ ਸ਼ਾਨਦਾਰ ਸਵਾਗਤ ਹੋਇਆ। ਸਾਰੀਆਂ ਰਸਮਾਂ ਪੂਰੀਆਂ ਹੋਈਆਂ ਅਤੇ ਜੈਮਾਲਾ ਦੀ ਰਸਮ ਵੀ ਸੰਪੰਨ ਹੋ ਗਈ।
ਪਰ ਜੈਮਾਲਾ ਦੀ ਰਸਮ ਤੋਂ ਤੁਰੰਤ ਬਾਅਦ ਲਾੜੀ ਸਟੇਜ 'ਤੇ ਖੜ੍ਹੀ ਹੋ ਗਈ ਅਤੇ ਲਾੜੇ ਨੂੰ ਮੰਦਬੁੱਧੀ ਦੱਸਦੇ ਹੋਏ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਲਾੜੀ ਨੇ ਕਿਹਾ ਕਿ ਉਹ ਪੜ੍ਹਾਈ ਅਤੇ ਬੁੱਧੀ ਦੇ ਮਾਮਲੇ 'ਚ ਲਾੜੇ ਤੋਂ ਕਾਫੀ ਅੱਗੇ ਹੈ। ਇਸ ਤੋਂ ਬਾਅਦ ਰਾਤ ਭਰ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੁੰਦੀ ਰਹੀ ਪਰ ਗੱਲ ਸਿਰੇ ਨਹੀਂ ਚੜ੍ਹੀ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 3 ਨੌਜਵਾਨਾਂ ਦੀ ਮੌਤ
ਥਾਣੇ 'ਚ ਹੋਇਆ ਸਮਝੌਤਾ
ਘਟਨਾ ਤੋਂ ਬਾਅਦ ਮੰਗਲਵਾਰ ਨੂੰ ਦੋਵੇਂ ਧਿਰਾਂ ਦੋਸਤਪੁਰ ਥਾਣੇ ਪਹੁੰਚ ਗਈਆਂ। ਥਾਣਾ ਸਦਰ ਦੇ ਮੁਖੀ ਪੰਡਿਤ ਤ੍ਰਿਪਾਠੀ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਹੋਇਆ ਹੈ ਕਿ ਲੜਕੇ ਦਾ ਪਰਿਵਾਰ ਤਿਲਕ ਦਾ ਸਾਮਾਨ ਵਾਪਸ ਕਰੇਗਾ ਅਤੇ ਲੜਕੀ ਦਾ ਪਰਿਵਾਰ ਵਿਆਹ 'ਚ ਦਿੱਤੇ ਗਹਿਣੇ ਵਾਪਸ ਕਰੇਗਾ।
ਲੜਕੇ ਦੇ ਪਿਤਾ ਨੇ ਦੱਸਿਆ ਕਿ ਜੈਮਾਲਾ ਤੱਕ ਸਭ ਕੁਝ ਆਮ ਵਾਂਗ ਸੀ। ਲੜਕੀ ਨੇ ਅਚਾਨਕ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਚੱਪਲਾਂ ਅਤੇ ਚੂੜੀਆਂ ਦੀ ਮੰਗ ਕਰਦੇ ਹੋਏ ਹੰਗਾਮਾ ਕੀਤਾ। ਪੁਲਸ ਦੇ ਦਖਲ ਤੋਂ ਬਾਅਦ ਹੁਣ ਮਾਮਲਾ ਸੁਲਝਾ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8