ਦਿਲਜੀਤ ਤੇ ਇਮਤਿਆਜ਼ ਦੀ ਜੋੜੀ ਫਿਰ ਮਚਾਏਗੀ ਗਦਰ, ਫ਼ਿਲਮ ''ਮੈਂ ਵਾਪਸ ਆਊਂਗਾ'' ਦਾ ਪਹਿਲਾ ਪੋਸਟਰ ਰਿਲੀਜ਼
Friday, Mar 13, 2026 - 02:55 PM (IST)
ਮੁੰਬਈ (ਏਜੰਸੀ) : ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਦੀ ਆਉਣ ਵਾਲੀ ਫ਼ਿਲਮ 'ਮੈਂ ਵਾਪਸ ਆਊਂਗਾ' ਨੂੰ ਲੈ ਕੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਮੇਕਰਸ ਨੇ ਇਸ ਫ਼ਿਲਮ ਦਾ ਪਹਿਲਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤਾ ਹੈ, ਜਿਸ ਨੇ ਰਿਲੀਜ਼ ਹੁੰਦੇ ਹੀ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਇਸ ਫ਼ਿਲਮ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ, ਵੇਦਾਂਗ ਰੈਨਾ, ਸ਼ਰਵਰੀ ਵਾਘ ਅਤੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: 'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ
ਪੋਸਟਰ ਵਿੱਚ ਕੀ ਹੈ ਖਾਸ?
ਜਾਰੀ ਕੀਤੇ ਗਏ ਪੋਸਟਰਾਂ ਵਿੱਚ ਪੁਰਾਣੇ ਜ਼ਮਾਨੇ ਦੀ ਰੋਮਾਂਟਿਕ ਝਲਕ ਦੇਖਣ ਨੂੰ ਮਿਲ ਰਹੀ ਹੈ। ਇੱਕ ਤਸਵੀਰ ਵਿੱਚ ਸ਼ਰਵਰੀ ਵਾਘ ਖੇਤਾਂ ਦੇ ਵਿਚਕਾਰ ਸਾਈਕਲ ਚਲਾ ਰਹੀ ਹੈ, ਜਦਕਿ ਵੇਦਾਂਗ ਰੈਨਾ ਸਰਦਾਰ ਦੇ ਰੂਪ ਵਿੱਚ ਉਸਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ, ਦਿਲਜੀਤ ਦੋਸਾਂਝ ਖੇਤਾਂ ਵਿੱਚ ਖੜ੍ਹੇ ਬਹੁਤ ਹੀ ਸ਼ਾਂਤ ਮੁਦਰਾ ਵਿੱਚ ਦਿਖਾਈ ਦੇ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਦਿਲਜੀਤ ਦੇ ਹੱਥ ਵਿੱਚ ਟ੍ਰੈਵਲ ਕੱਪ ਫੜਿਆ ਹੋਇਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਿਰਦਾਰ ਕਿਸੇ ਵੱਡੇ ਸ਼ਹਿਰ ਜਾਂ ਵਿਦੇਸ਼ ਨਾਲ ਸਬੰਧਤ ਹੋ ਸਕਦਾ ਹੈ।
ਇਹ ਵੀ ਪੜ੍ਹੋ: 'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ
ਦੋ ਵੱਖ-ਵੱਖ ਦੌਰ ਦੀ ਕਹਾਣੀ
ਪੋਸਟਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ਦੋ ਵੱਖ-ਵੱਖ ਦੌਰ (Timelines) ਦੇ ਆਲੇ-ਦੁਆਲੇ ਘੁੰਮੇਗੀ। ਇਹ ਫ਼ਿਲਮ ਪਿਆਰ, ਉਡੀਕ ਅਤੇ ਜਜ਼ਬਾਤਾਂ ਦੀ ਇੱਕ ਖੂਬਸੂਰਤ ਦਾਸਤਾਨ ਹੋਣ ਦਾ ਵਾਅਦਾ ਕਰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਦਾ ਟੀਜ਼ਰ ਅੱਜ (ਸ਼ੁੱਕਰਵਾਰ) ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਰਾਹੀਂ ਇਮਤਿਆਜ਼ ਅਲੀ, ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਗੀਤਕਾਰ ਇਰਸ਼ਾਦ ਕਾਮਿਲ ਦੀ ਮਸ਼ਹੂਰ ਤਿਕੜੀ ਮੁੜ ਵਾਪਸੀ ਕਰ ਰਹੀ ਹੈ। 'ਅਪਲੌਜ਼ ਐਂਟਰਟੇਨਮੈਂਟ' ਅਤੇ 'ਵਿੰਡੋ ਸੀਟ ਫਿਲਮਜ਼' ਦੇ ਬੈਨਰ ਹੇਠ ਬਣੀ ਇਹ ਫ਼ਿਲਮ 12 ਜੂਨ, 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਦੁਬਈ ਜਾਣ ਵਾਲਿਆਂ ਨੂੰ ਝਟਕਾ, ਹੁਣ ਇਸ ਏਅਰਲਾਈਨ ਨੇ 28 ਮਾਰਚ ਤੱਕ ਰੱਦ ਕੀਤੀਆਂ ਉਡਾਣਾਂ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
