ਕੀ ਸੱਚਮੁੱਚ ਨਾਬਾਲਗ ਹੈ ਵਾਇਰਲ ਗਰਲ ਮੋਨਾਲੀਸਾ ? ਪ੍ਰੇਮੀ ਨਾਲ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਕਲੇਸ਼

Thursday, Mar 12, 2026 - 11:02 AM (IST)

ਕੀ ਸੱਚਮੁੱਚ ਨਾਬਾਲਗ ਹੈ ਵਾਇਰਲ ਗਰਲ ਮੋਨਾਲੀਸਾ ? ਪ੍ਰੇਮੀ ਨਾਲ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਕਲੇਸ਼

ਮਨੋਰੰਜਨ ਡੈਸਕ- ਮਹਾਕੁੰਭ ਦੌਰਾਨ ਰੁਦਰਾਕਸ਼ ਦੀ ਮਾਲਾ ਵੇਚਦੇ ਹੋਏ ਆਪਣੀ ਖੂਬਸੂਰਤੀ ਅਤੇ ਮੁਸਕਰਾਹਟ ਨਾਲ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਮੋਨਾਲੀਸਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਮੋਨਾਲੀਸਾ ਨੇ ਆਪਣੇ ਪਰਿਵਾਰ ਨਾਲ ਬਗਾਵਤ ਕਰਕੇ ਆਪਣੇ ਮੁਸਲਿਮ ਪ੍ਰੇਮੀ ਫਰਮਾਨ ਖਾਨ ਨਾਲ ਵਿਆਹ ਕਰ ਲਿਆ ਹੈ। ਇਸ ਅੰਤਰ-ਧਰਮੀ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਕੇਰਲ ਦੇ ਮੰਦਰ 'ਚ ਹੋਇਆ ਵਿਆਹ
ਜਾਣਕਾਰੀ ਅਨੁਸਾਰ, ਫਰਮਾਨ ਮੁਸਲਿਮ ਹੋਣ ਕਾਰਨ ਮੋਨਾਲੀਸਾ ਦੇ ਮਾਤਾ-ਪਿਤਾ ਇਸ ਰਿਸ਼ਤੇ ਦੇ ਖ਼ਿਲਾਫ਼ ਸਨ। ਆਪਣੇ ਪਿਆਰ ਨੂੰ ਪਾਉਣ ਲਈ ਦੋਵਾਂ ਨੇ ਕੇਰਲ ਜਾ ਕੇ ਪਹਿਲਾਂ ਸਿਵਲ ਮੈਰਿਜ ਕੀਤੀ ਅਤੇ ਫਿਰ ਤਿਰੂਵਨੰਤਪੁਰਮ ਦੇ ਅਰੁਮਨੂਰ ਨੈਨਾਰ ਮੰਦਰ 'ਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ। ਫਰਮਾਨ ਨੇ ਪੁਲਿਸ ਸੁਰੱਖਿਆ ਦੇ ਵਿਚਕਾਰ ਮੋਨਾਲੀਸਾ ਦੀ ਮਾਂਗ 'ਚ ਸੰਧੂਰ ਭਰਿਆ।

ਨਾਬਾਲਗ ਹੋਣ ਦੇ ਦੋਸ਼ਾਂ 'ਤੇ ਪਤੀ ਦੀ ਸਫਾਈ
ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਅਫਵਾਹਾਂ ਉੱਡਣ ਲੱਗੀਆਂ ਕਿ ਮੋਨਾਲੀਸਾ ਨਾਬਾਲਗ ਹੈ ਅਤੇ ਇਹ ਇਕ ਬਾਲ ਵਿਆਹ ਹੈ। ਇਨ੍ਹਾਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਫਰਮਾਨ ਖਾਨ ਨੇ ਮੀਡੀਆ ਨੂੰ ਮੈਰਿਜ ਸਰਟੀਫਿਕੇਟ ਅਤੇ ਆਧਾਰ ਕਾਰਡ ਦਿਖਾਉਂਦੇ ਹੋਏ ਸਪੱਸ਼ਟ ਕੀਤਾ ਕਿ ਮੋਨਾਲੀਸਾ ਬਾਲਗ ਹੈ ਅਤੇ ਉਸਦੀ ਉਮਰ 18 ਸਾਲ ਤੋਂ ਵੱਧ ਹੈ। ਉਸ ਨੇ ਕਿਹਾ ਕਿ ਸਰਟੀਫਿਕੇਟ 'ਚ ਉਸਦੀ ਜਨਮ ਮਿਤੀ ਦਰਜ ਹੈ, ਜੋ ਸਾਬਤ ਕਰਦੀ ਹੈ ਕਿ ਉਹ ਮੈਚਿਓਰ ਹੈ।

ਕਿਵੇਂ ਸ਼ੁਰੂ ਹੋਈ ਲਵ ਸਟੋਰੀ?
ਫਰਮਾਨ, ਜੋ ਕਿ ਖੁਦ ਵੀ ਇਕ ਅਦਾਕਾਰ ਹੈ, ਨੇ ਦੱਸਿਆ ਕਿ ਉਨ੍ਹਾਂ ਦਾ ਪਿਆਰ ਲਗਭਗ 6 ਮਹੀਨੇ ਪਹਿਲਾਂ ਇਕ ਫਿਲਮ ਦੇ ਸੈੱਟ 'ਤੇ ਸ਼ੁਰੂ ਹੋਇਆ ਸੀ। ਮੋਨਾਲੀਸਾ ਨੇ ਹੀ ਉਸ ਨੂੰ ਪਹਿਲਾਂ ਪ੍ਰਪੋਜ਼ ਕੀਤਾ ਸੀ। ਦੋਵਾਂ ਨੇ ਫੈਸਲਾ ਕੀਤਾ ਹੈ ਕਿ ਉਹ ਫਿਲਹਾਲ ਕੇਰਲ ਵਿੱਚ ਹੀ ਰਹਿਣਗੇ ਅਤੇ ਜੇਕਰ ਮੋਨਾਲੀਸਾ ਨੂੰ ਉੱਥੋਂ ਦਾ ਮਾਹੌਲ ਪਸੰਦ ਆਇਆ ਤਾਂ ਉਹ ਉੱਥੇ ਹੀ ਸੈਟਲ ਹੋ ਜਾਣਗੇ। ਮੋਨਾਲੀਸਾ ਨੇ ਵੀ ਕੇਰਲ ਦੇ ਲੋਕਾਂ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।


author

Sunaina

Content Editor

Related News