ਜੰਮੂ ਕਸ਼ਮੀਰ ਦੇ ਰਾਜੌਰੀ ''ਚ ਮਿਲਿਆ ਗੁਬਾਰਾ, ਉਰਦੂ ''ਚ ਲਿਖਿਆ ਹੈ ''PIA''

Tuesday, Mar 03, 2026 - 01:47 PM (IST)

ਜੰਮੂ ਕਸ਼ਮੀਰ ਦੇ ਰਾਜੌਰੀ ''ਚ ਮਿਲਿਆ ਗੁਬਾਰਾ, ਉਰਦੂ ''ਚ ਲਿਖਿਆ ਹੈ ''PIA''

ਜੰਮੂ- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੁਲਸ ਨੇ ਮੰਗਲਵਾਰ ਨੂੰ 'ਪੀਆਈਏ' ਲਿਖਿਆ ਹੋਇਆ ਜਹਾਜ਼ ਦੇ ਆਕਾਰ ਦਾ ਇਕ ਗੁਬਾਰਾ ਬਰਾਮਦ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਧਰਮਸਾਲ ਥਾਣਾ ਖੇਤਰ ਦੇ ਅਧੀਨ ਸਰਹੋਤੀ ਪਿੰਡ 'ਚ ਉਰਦੂ 'ਚ 'ਪੀਆਈਏ' ਲਿਖਿਆ ਹੋਇਆ ਲਾਲ ਅਤੇ ਚਿੱਟੇ ਰੰਗ ਦਾ ਜਹਾਜ਼ ਦੇ ਆਕਾਰ ਦਾ ਗੁਬਾਰਾ ਮਿਲਿਆ ਹੈ।

ਗੁਬਾਰੇ ਦੇ ਦਿੱਸਣ ਤੋਂ ਬਾਅਦ ਸਥਾਨਕ ਲੋਕਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਟੋਰੀਥ ਪੁਲਸ ਚੌਕੀ ਦੇ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ, ਗੁਬਾਰੇ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਨੂੰ ਜ਼ਬਤ ਕਰ ਲਿਆ। ਇਸ ਤੋਂ ਪਹਿਲਾਂ, 23 ਫਰਵਰੀ ਨੂੰ ਜੰਮੂ ਕੋਲ ਅਖਨੂਰ ਸੈਕਟਰ ਦੇ ਗੁਨਾਰਾ ਪਿੰਡ ਤੋਂ 2 ਗੁਬਾਰੇ ਬਰਾਮਦ ਕੀਤੇ ਗਏ ਸਨ, ਜਿਨ੍ਹਾਂ 'ਚ ਪਾਕਿਸਤਾਨੀ 5,000 ਰੁਪਏ ਦਾ ਇਕ ਨੋਟ ਅਤੇ ਇਕ ਅਮਰੀਕੀ ਡਾਲਰ ਚਿਪਕਿਆ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News