ਧਾਰਮਿਕ ਪ੍ਰੋਗਰਾਮ ''ਚ ਫਿਲਮੀ ਗਾਣਾ ਵਜਾਉਣ ''ਤੇ ਬਦਮਾਸ਼ਾਂ ਨੇ ਕੁੱਟਿਆ ਪਿੰਡ ਦਾ ਪ੍ਰਧਾਨ

Saturday, Oct 12, 2024 - 05:09 PM (IST)

ਧਾਰਮਿਕ ਪ੍ਰੋਗਰਾਮ ''ਚ ਫਿਲਮੀ ਗਾਣਾ ਵਜਾਉਣ ''ਤੇ ਬਦਮਾਸ਼ਾਂ ਨੇ ਕੁੱਟਿਆ ਪਿੰਡ ਦਾ ਪ੍ਰਧਾਨ

ਬਹਿਰਾਇਚ- ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ 'ਚ ਕੋਤਵਾਲੀ ਮੂਰਤੀਹਾ ਅਧੀਨ ਪਿੰਡ ਪੰਚਾਇਤ ਸੇਮਰੀ ਮਲਮਲਾ ਪਿੰਡ ਦੇ ਪ੍ਰਧਾਨ ਨੂੰ ਇਕ ਧਾਰਮਿਕ ਪ੍ਰੋਗਰਾਮ 'ਚ ਫਿਲਮੀ ਗੀਤ ਵਜਾਉਣ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ। ਬਦਮਾਸ਼ਾਂ ਨੇ ਪਿੰਡ ਦੇ ਪ੍ਰਧਾਨ 'ਤੇ ਹਮਲਾ ਕਰਦੇ ਹੋਏ ਉਨ੍ਹਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਪਿੰਡ ਦੇ ਪ੍ਰਧਾਨ ਮਨੋਜ ਕੁਮਾਰ ਗੌਂਡ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਨਰਾਤਿਆਂ ਦੇ ਮੌਕੇ ਭੁੱਲਭੁਲੀਆ ਬਾਬਾ ਮੰਦਰ ਕੰਪਲੈਕਸ ਵਿਚ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਪਿੰਡ ਵਾਸੀ ਰਵਿੰਦਰ, ਕਮਲੇਸ਼, ਨੀਤੂ, ਨਿਸ਼ਾਦ ਅਤੇ ਰਾਕੇਸ਼ ਨੇ ਉਨ੍ਹਾਂ 'ਤੇ ਫਿਲਮੀ ਗੀਤ ਚਲਾਉਣ ਲਈ ਦਬਾਅ ਪਾਇਆ। ਜਦੋਂ ਪਿੰਡ ਦੇ ਪ੍ਰਧਾਨ ਨੇ ਵਿਰੋਧ ਕੀਤਾ ਤਾਂ ਸਾਰੇ ਮੁਲਜ਼ਮਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਮਨੋਜ ਕੁਮਾਰ ਜ਼ਖ਼ਮੀ ਹੋ ਗਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਦਖਲ ਦਿੱਤਾ, ਜਿਸ ਤੋਂ ਬਾਅਦ ਪਿੰਡ ਦਾ ਪ੍ਰਧਾਨ ਆਪਣੇ ਘਰ ਚਲੇ ਗਏ ਪਰ ਇਸ ਤੋਂ ਬਾਅਦ ਵੀ ਬਦਮਾਸ਼ਾਂ ਨੇ ਫੋਨ ਕਰ ਕੇ ਪ੍ਰਧਾਨ ਨੂੰ ਧਮਕੀਆਂ ਦਿੱਤੀਆਂ ਅਤੇ ਗਾਲੀ ਗਲੋਚ ਕੀਤਾ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਇੰਚਾਰਜ ਅਮਿਤੇਂਦਰ ਕੁਮਾਰ ਨੇ ਦੱਸਿਆ ਕਿ ਪਿੰਡ ਪ੍ਰਧਾਨ ਦੀ ਸ਼ਿਕਾਇਤ ’ਤੇ ਚਾਰ ਮੁਲਜ਼ਮਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਵੱਲੋਂ ਜਾਂਚ ਮਗਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।


author

Tanu

Content Editor

Related News