ਅਮਰੀਕਾ ’ਚ ਸਭ ਤੋਂ ਵੱਧ ਪੜ੍ਹਿਆ-ਲਿਖਿਆ ਧਾਰਮਿਕ ਸਮੂਹ ‘ਹਿੰਦੂ’

Sunday, Feb 22, 2026 - 05:18 AM (IST)

ਅਮਰੀਕਾ ’ਚ ਸਭ ਤੋਂ ਵੱਧ ਪੜ੍ਹਿਆ-ਲਿਖਿਆ ਧਾਰਮਿਕ ਸਮੂਹ ‘ਹਿੰਦੂ’

ਹਿਊਸਟਨ (ਭਾਸ਼ਾ) – ਵਾਸ਼ਿੰਗਟਨ ਸਥਿਤ ਥਿੰਕ ਟੈਂਕ ‘ਪਿਊ ਰਿਸਰਚ ਸੈਂਟਰ’ ਵੱਲੋਂ ਕੀਤੇ ਗਏ ਨਵੇਂ ਅਧਿਐਨ ਅਨੁਸਾਰ ਹਿੰਦੂ ਅਮਰੀਕਾ ਵਿਚ ਸਭ ਤੋਂ ਵੱਧ ਪੜ੍ਹਿਆ-ਲਿਖਿਆ ਧਾਰਮਿਕ ਸਮੂਹ ਹੈ ਅਤੇ ਇਸ ਤੋਂ ਬਾਅਦ ਯਹੂਦੀਆਂ ਦਾ ਨੰਬਰ ਆਉਂਦਾ ਹੈ।

ਅਧਿਐਨ ਵਿਚ ਅਮਰੀਕਾ ਦੇ ਪ੍ਰਮੁੱਖ ਧਾਰਮਿਕ ਭਾਈਚਾਰਿਆਂ ਵਿਚ ਵਿੱਦਿਅਕ ਪ੍ਰਾਪਤੀਆਂ ਦਾ ਅਧਿਐਨ ਕੀਤਾ ਗਿਆ। ਸੈਂਟਰ ਨੇ ਕਿਹਾ ਕਿ 2023-24 ਦੀ ‘ਰਿਲੀਜੀਅਸ ਲੈਂਡਸਕੇਪ ਸਟੱਡੀ’ (ਆਰ. ਐੱਲ. ਐੱਸ.) ਦੇ ਨਤੀਜੇ ਅਮਰੀਕਾ ਵਿਚ ਧਰਮ ਅਤੇ ਜਨਤਕ ਜੀਵਨ ਦੇ ਸਭ ਤੋਂ ਵਿਆਪਕ ਸਰਵੇਖਣਾਂ ਵਿਚੋਂ ਇਕ ਹਨ।

ਬੀਤੀ 19 ਫਰਵਰੀ ਨੂੰ ਜਨਤਕ ਕੀਤੇ ਗਏ ਆਰ. ਐੱਲ. ਐੱਸ. ਅਧਿਐਨ ਅਨੁਸਾਰ 10 ਵਿਚੋਂ 7 ਹਿੰਦੂਆਂ (70 ਫੀਸਦੀ) ਅਤੇ 65 ਫੀਸਦੀ ਯਹੂਦੀਆਂ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਜਾਂ ਉਸ ਤੋਂ ਉੱਚੀ ਸਿੱਖਿਆ ਦੀ ਡਿਗਰੀ ਹੈ ; ਇਸ ਦੇ ਮੁਕਾਬਲੇ ਅਮਰੀਕਾ ਦੇ ਕੁੱਲ ਬਾਲਗਾਂ ਵਿਚ ਇਹ ਅੰਕੜਾ 35 ਫੀਸਦੀ ਹੈ।


author

Inder Prajapati

Content Editor

Related News