ਤਾਮਿਲਨਾਡੂ ਦੇ ਇਕ ਮੰਦਰ ’ਚ ਫਿਲਮੀ ਗੀਤ ਵਜਾਉਣ ’ਤੇ ਮਾਮਲਾ ਦਰਜ

Saturday, Feb 14, 2026 - 12:25 AM (IST)

ਤਾਮਿਲਨਾਡੂ ਦੇ ਇਕ ਮੰਦਰ ’ਚ ਫਿਲਮੀ ਗੀਤ ਵਜਾਉਣ ’ਤੇ ਮਾਮਲਾ ਦਰਜ

ਪਲਾਨੀ, (ਭਾਸ਼ਾ)- ਤਾਮਿਲਨਾਡੂ ਦੇ ਮਸ਼ਹੂਰ ਧਨਦਾਯੁ ਧਪਾਣੀ ਸਵਾਮੀ ਮੰਦਰ ’ਚ ਲਾਊਡਸਪੀਕਰਾਂ ’ਤੇ ਅਦਾਕਾਰ ਤੇ ਸਿਆਸਤਦਾਨ ਵਿਜੇ ਦਾ ਫਿਲਮੀ ਗੀਤ ਵਜਾਉਣ ’ਤੇ ਮੰਦਰ ਦੇ ਪ੍ਰਸ਼ਾਸਨ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਧਾਰਾ 299 ਅਧੀਨ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਹਾੜੀ ਦੀ ਚੋਟੀ ’ਤੇ ਸਥਿਤ ਮੰਦਰ ਦੇ ‘ਯਾਨਾਈ ਪਥਾਈ’ (ਭਾਵ ਹਾਥੀ ਮਾਰਗ) ਖੇਤਰ ’ਚ ਵਾਪਰੀ। ਮੰਦਰ ਦੇ ਸੂਤਰਾਂ ਅਨੁਸਾਰ ਲਾਊਡਸਪੀਕਰਾਂ ਨੂੰ ਆਮ ਤੌਰ ’ਤੇ ਸੁਰੱਖਿਆ ਸਬੰਧੀ ਐਲਾਨਾਂ ਤੇ ਭਗਤੀ ਗੀਤਾਂ ਦੇ ਪ੍ਰਸਾਰਣ ਲਈ ਵਰਤਿਆ ਜਾਂਦਾ ਹੈ। ਇਕ ਨੌਜਵਾਨ ਕਥਿਤ ਤੌਰ ’ਤੇ ਮੰਦਰ ’ਚ ਅਣਅਧਿਕਾਰਤ ਤੌਰ ’ਤੇ ਦਾਖਲ ਹੋਇਆ, ਆਪਣੇ ਮੋਬਾਈਲ ਫੋਨ ਨੂੰ ਆਡੀਓ ਕੰਸੋਲ ਨਾਲ ਜੋੜਿਆ ਤੇ ਸਟਾਫ ਦੀ ਗੈਰਹਾਜ਼ਰੀ ਦੌਰਾਨ ਲਾਊਡਸਪੀਕਰ ’ਤੇ ਗਾਣਾ ਵਜਾਇਆ।

ਇਸ ਘਟਨਾ ਦਾ ਇਕ ਵੀਡੀਓ ਪਹਿਲਾਂ ਇੰਸਟਾਗ੍ਰਾਮ ’ਤੇ ਸਾਹਮਣੇ ਆਇਆ, ਜਿਸ ’ਚ ਭਜਨਾਂ ਦੀ ਬਜਾਏ ਮੰਦਰ ’ਚ ਉੱਚੀ ਆਵਾਜ਼ ’ਚ ਇਕ ਫਿਲਮੀ ਗੀਤ ਸੁਣਾਈ ਦੇ ਰਿਹਾ ਹੈ।


author

Rakesh

Content Editor

Related News