ਤਨਖਾਹ ਲੈਣ ਗਏ ਨੌਜਵਾਨ ਨੂੰ ਕੁੱਟਿਆ, ਸੋਨੇ ਦੀ ਚੇਨ ਤੇ ਮੋਬਾਈਲ ਵੀ ਖੋਹਿਆ
Sunday, Feb 15, 2026 - 05:04 PM (IST)
ਅੰਮ੍ਰਿਤਸਰ (ਸੰਜੀਵ)- ਤਨਖਾਹ ਲੈਣ ਗਏ ਨੌਜਵਾਨ ਦੀ ਪਹਿਲਾਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਅਤੇ ਫਿਰ ਉਸ ਦਾ ਸਾਮਾਨ ਲੈ ਕੇ ਫਰਾਰ ਹੋ ਜਾਣ ਦੇ ਮਾਮਲੇ ’ਚ ਥਾਣਾ ਰਣਜੀਤ ਐਵੇਨਿਊ ਦੀ ਪੁਲਸ ਨੇ ਗੌਰਵ ਵਾਸੀ ਗੋਲਡਨ ਐਵੇਨਿਊ ਖਿਲਾਫ ਕੇਸ ਦਰਜ ਕੀਤਾ ਹੈ। ਵੈਭਵ ਅਰੋੜਾ ਨੇ ਦੱਸਿਆ ਕਿ ਉਹ ਗਲੈਮ ਟੇਲਸ ’ਚ ਨੌਕਰੀ ਕਰਦਾ ਸੀ, ਜਿੱਥੇ ਗਾਹਕਾਂ ਨੂੰ ਗਲਤ ਗਾਈਡ ਕੀਤਾ ਜਾਂਦਾ ਸੀ, ਜਿਸ ਕਾਰਨ ਉਸ ਨੇ ਨੌਕਰੀ ਛੱਡ ਦਿੱਤੀ। ਜਦੋਂ ਉਹ ਆਪਣੇ ਭਰਾ ਨਾਲ ਆਪਣੀ ਤਨਖਾਹ ਲੈਣ ਗਿਆ ਤਾਂ ਉਥੇ ਗੌਰਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਤੋਂ ਬਾਅਦ ਉਸ ਦੀ ਸਮਾਰਟ ਵਾਚ, ਸੋਨੇ ਦੀ ਚੇਨ ਅਤੇ ਆਈ-ਫੋਨ ਖੋਹ ਲਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
