ਘਰੋਂ ਭਜਾ ਕੇ ਲਿਆਂਦੀ ਨਾਬਾਲਗ ਲੜਕੀ ਨੂੰ ਘਰ ਵਾਲਿਆਂ ਨੇ ਦੇਖਿਆ ਪ੍ਰੇਮੀ ਦੇ ਕਮਰੇ ''ਚ, ਹੋਈ ਅਨਹੋਣੀ

07/18/2017 4:06:54 PM

ਦੌਸਾ — ਇਕ ਪ੍ਰੇਮੀ ਨੇ ਆਪਣੀ ਨਾਬਾਲਗ ਪ੍ਰੇਮਿਕਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪ੍ਰੇਮੀ ਨੇ ਖੁਦ ਵੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਬਚਾ ਲਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਅਨੁਸਾਰ ਰਾਜਸਥਾਨ ਦੇ ਦੌਸਾ 'ਚ ਇਕ ਪ੍ਰੇਮੀ ਜੋੜਾ ਕਮਰੇ 'ਚ ਬੰਦ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਕਮਰੇ ਅੰਦਰ ਦੇਖ ਲਿਆ ਸੀ। ਇਸ ਘਟਨਾ ਤੋਂ ਘਬਰਾ ਕੇ ਲੜਕੇ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ 11 ਚਾਕੂ ਮਾਰ ਕੇ ਖਤਮ ਕਰ ਦਿੱਤਾ ਫਿਰ ਖੁਦ ਵੀ ਫਾਂਸੀ ਲਗਾ ਲਈ।

PunjabKesari
ਦੌਸਾ ਥਾਣੇ ਦੇ ਅਧਿਕਾਰੀ ਅਸ਼ੋਕ ਸੈਨੀ ਨੇ ਦੱਸਿਆ ਕਿ ਟੋਡਾਭੀਮ ਦੇ ਕਮਲਾਪੁਰਾ ਪਿੰਡ ਦਾ ਰਹਿਣ ਵਾਲਾ ਹੈ ਦਿਲੀਪ ਮੀਣਾ ਦੌਸਾ 'ਚ ਕਿਰਾਏ 'ਤੇ ਕਮਰਾ ਲੈ ਕੇ ਰਹਿੰਦਾ ਹੈ। ਲੜਕਾ ਪਾਲੀਟੈਕਨਿਕ ਕਾਲਜ 'ਚ ਪੜਾਈ ਕਰ ਰਿਹਾ ਹੈ। ਦਲੀਪ ਸੋਮਵਾਰ ਨੂੰ ਦਸਵੀਂ 'ਚ ਪੜਣ ਵਾਲੀ ਮੋਹਨਪੁਰਾ ਦੀ ਇਕ ਕੁੜੀ ਨੂੰ ਘਰੋਂ ਭਜਾ ਕੇ ਦੌਸਾ ਲੈ ਆਇਆ ਸੀ। ਲੜਕੀ ਦੇ ਘਰਵਾਲੇ ਸੋਮਵਾਰ ਦੀ ਰਾਤ ਕਰੀਬ ਡੇਢ ਵਜੇ ਦਲੀਪ ਦੇ ਕਿਰਾਏ ਦੇ ਕਮਰੇ ਦੇ ਬਾਹਰ ਆਏ ਅਤੇ ਉਨ੍ਹਾਂ ਨੇ ਕਮਰੇ ਦੀ ਖਿੜਕੀ ਤੋਂ ਦੋਵਾਂ ਨੂੰ ਅੰਦਰ ਦੇਖ ਲਿਆ। ਦਲੀਪ ਨੂੰ ਲੜਕੀ ਦੇ ਘਰਵਾਲੇ ਅਵਾਜ਼ ਲਗਾ ਕੇ ਬੁਲਾਉਣ ਲੱਗੇ ਤਾਂ ਉਹ ਡਰ ਗਿਆ। ਉਸਨੇ ਘਬਰਾਹਟ ਦੇ ਵਿੱਚ ਲੜਕੀ ਨੂੰ ਚਾਕੂ ਨਾਲ ਮਾਰ-ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਖੁਦ ਵੀ ਪੱਖੇ ਨਾਲ ਲਟਕ ਗਿਆ। ਇੰਨੇ ਨੂੰ ਲੜਕੀ ਦਾ ਮਾਮਾ ਕਮਰੇ ਦਾ ਰੌਸ਼ਣਦਾਨ ਤੋੜ ਕੇ ਅੰਦਰ ਆ ਗਿਆ ਅਤੇ ਉਨ੍ਹਾਂ ਨੇ ਦਲੀਪ ਨੂੰ ਫੰਦੇ ਤੋਂ ਥੱਲ੍ਹੇ ਉਤਾਰ ਦਿੱਤਾ ਅਤੇ ਦੋਵਾਂ ਨੂੰ ਲੈ ਕੇ ਹਸਪਤਾਲ ਪਹੁੰਚ ਗਏ। ਉਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਲੜਕੇ ਦੀ ਇਲਾਜ ਜਾਰੀ ਹੈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।


Related News