ਨਸ ਕੱਟ ਕੇ ਪਰਿਵਾਰ ਨੂੰ ਵ੍ਹਟਸਐਪ ’ਤੇ ਭੇਜੀ ਫੋਟੋ, ਕਮਰੇ ’ਚ ਜਾ ਕੇ ਦੇਖਿਆ ਤਾਂ ਫਾਹਾ ਲਗਾ ਮੁਕਾ ਲਈ ਜਾਨ

Thursday, May 02, 2024 - 05:58 AM (IST)

ਨਸ ਕੱਟ ਕੇ ਪਰਿਵਾਰ ਨੂੰ ਵ੍ਹਟਸਐਪ ’ਤੇ ਭੇਜੀ ਫੋਟੋ, ਕਮਰੇ ’ਚ ਜਾ ਕੇ ਦੇਖਿਆ ਤਾਂ ਫਾਹਾ ਲਗਾ ਮੁਕਾ ਲਈ ਜਾਨ

ਲੁਧਿਆਣਾ (ਰਿਸ਼ੀ, ਗੌਤਮ)– ਹੈਬੋਵਾਲ ਦੀ ਥਾਪਰ ਕਾਲੋਨੀ ’ਚ ਇਕ ਨੌਜਵਾਨ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਨੌਜਵਾਨ ਨੇ ਇਹ ਕਦਮ ਚੁੱਕਣ ਤੋਂ ਪਹਿਲਾ ਸੁਸਾਈਡ ਕਰਨ ਦੇ ਲਈ ਆਪਣੀ ਨਬਜ਼ ਕੱਟ ਕੇ ਵ੍ਹਟਸਐਪ ’ਤੇ ਪੋਸਟ ਪਾਈ ਤੇ ਫਾਹਾ ਲਗਾ ਲਿਆ। ਪਤਾ ਲੱਗਦੇ ਹੀ ਥਾਣਾ ਹੈਬੋਵਾਲ ਦੀ ਪੁਲਸ ਮੌਕੇ ’ਤੇ ਪੁੱਜ ਗਈ ਤੇ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਹੈੱਡ ਕਾਂਸਟੇਬਲ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਪਛਾਣ ਰਾਜੀਵ ਕੁਮਾਰ (28 ਸਾਲ) ਵਜੋਂ ਹੋਈ ਹੈ। ਮੁੰਡੇ ਦੇ ਪਰਿਵਾਰ ਦੇ ਮੈਂਬਰ ਯੂ. ਪੀ. ਦੇ ਪਿੰਡ ’ਚ ਰਹਿੰਦੇੇ ਹਨ ਤੇ ਮ੍ਰਿਤਕ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਇਕੱਲਾ ਹੀ ਆਪਣੇ ਕਮਰੇ ’ਚ ਰਹਿੰਦਾ ਸੀ ਤੇ ਪਲੰਬਰ ਦਾ ਕੰਮ ਕਰਦਾ ਸੀ। ਉਸ ਦੇ ਗੁਆਂਢ ’ਚ ਰਹਿਣ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ।

ਇਹ ਖ਼ਬਰ ਵੀ ਪੜ੍ਹੋ : ਨੂਰਮਹਿਲ ’ਚ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦਾ ਕਿਸਾਨਾਂ ਵਲੋਂ ਵਿਰੋਧ, ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਭੱਜੇ

ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਰਨ ਤੋਂ ਪਹਿਲਾ ਰਾਜੀਵ ਨੇ ਸੁਸਾਈਡ ਕਰਨ ਦੇ ਮਕਸਦ ਨਾਲ ਆਪਣੀ ਵੀਡੀਓ ਨਬਜ਼ ਕੱਟ ਕੇ ਆਪਣੇ ਪਰਿਵਾਰ ਨੂੰ ਵ੍ਹਟਸਐਪ ’ਤੇ ਭੇਜੀ ਤੇ ਸੋਸ਼ਲ ਮੀਡੀਆ ’ਤੇ ਪਾਈ। ਜਿਵੇਂ ਹੀ ਪਰਿਵਾਰ ਨੇ ਉਸ ਦੀ ਫੋਟੋ ਦੇਖੀ ਤਾਂ ਉਨ੍ਹਾਂ ਨੇ ਲੁਧਿਆਣਾ ’ਚ ਰਹਿਣ ਵਾਲੇ ਆਪਣੇ ਜਾਣਕਾਰਾਂ ਨੂੰ ਘਰ ਜਾ ਕੇ ਉਸ ਨੂੰ ਦੇਖਣ ਲਈ ਕਿਹਾ। ਜਦੋਂ ਉਹ ਦੇਖਣ ਪੁੱਜੇ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਸ ਨੇ ਫਾਹਾ ਲਗਾਇਆ ਹੋਇਆ ਸੀ ਤੇ ਉਸ ਦੀ ਲਾਸ਼ ਰੱਸੀ ਨਾਲ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ।

ਇਸ ਦੀ ਜਾਣਕਾਰੀ ਉਨ੍ਹਾਂ ਨੇ ਪੁਲਸ ਨੂੰ ਦਿੱਤੀ। ਜਾਂਚ ਅਫ਼ਸਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News