ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ''ਚ ਜੰਮੇ ਸਭ ਤੋਂ ਜ਼ਿਆਦਾ ਬੱਚੇ

Wednesday, Jan 03, 2018 - 05:22 AM (IST)

ਵਾਸ਼ਿੰਗਟਨ — ਯੂਨੀਸੈਫ ਦੀ ਇਕ ਰਿਪੋਰਟ ਮੁਤਾਬਕ ਨਵੇਂ ਸਾਲ ਦੇ ਪਹਿਲੇ ਦਿਨ ਪੂਰੀ ਦੁਨੀਆ 'ਚ ਕਰੀਬ 3 ਲੱਖ 86 ਹਜ਼ਾਰ ਬੱਚੇ ਪੈਦਾ ਹੋਏ ਜਿਨ੍ਹਾਂ 'ਚੋਂ 69, 070 ਬੱਚਿਆਂ ਦੇ ਨਾਲ ਭਾਰਤ ਲਿਸਟ 'ਚ ਪਹਿਲੇ ਨੰਬਰ 'ਤੇ ਰਿਹਾ। ਰਿਪੋਰਟ ਮੁਤਾਬਕ 90 ਫੀਸਦੀ ਤੋਂ ਜ਼ਿਆਦਾ ਬੱਚੇ ਘੱਟ ਵਿਕਸਤ ਖੇਤਰਾਂ 'ਚ ਪੈਦਾ ਹੋਏ। ਯੂਨੀਸੈਫ ਦੀ ਰਿਪੋਰਟ ਮੁਤਾਬਕ, ਗਲੋਬਲ ਪੱਧਰ 'ਤੇ ਅੱਧੇ ਤੋਂ ਜ਼ਿਆਦਾ ਬੱਚਿਆਂ ਦਾ ਜਨਮ ਇਨ੍ਹਾਂ 9 ਦੇਸ਼ਾਂ- ਭਾਰਤ (69,070), ਚੀਨ (44,760), ਨਾਇਜੀਰੀਆ (20,210), ਪਾਕਿਸਤਾਨ (14,910), ਇੰਡੋਨੇਸ਼ੀਆ (13,370), ਅਮਰੀਕਾ (11,280), ਕਾਂਗੋ (9,400), ਇਥੀਯੋਪੀਆ (9,020) ਅਤੇ ਬੰਗਲਾਦੇਸ਼ (8,370) 'ਚ ਹੋਇਆ। 
ਯੂਨੀਲੈਫ ਨੇ ਕਿਹਾ ਕਿ ਸਾਲ 2016 'ਚ ਸਾਲ ਦੇ ਹਰ ਪਹਿਲੇ 24 ਘੰਟਿਆਂ 'ਚ 26,000 ਬੱਚਿਆਂ ਦੀ ਮੌਤ ਹੋ ਗਈ ਸੀ। ਯੂਨੀਸੈਫ ਨੇ ਕਿਹਾ ਕਿ ਲਗਭਗ 20 ਲੱਖ ਨਵਜਾਤ ਬੱਚਿਆਂ ਲਈ ਉਨ੍ਹਾਂ ਦਾ ਪਹਿਲਾਂ ਹਫਤਾ ਉਨ੍ਹਾਂ ਦਾ ਆਖਰੀ ਹਫਤਾ ਵੀ ਹੁੰਦਾ ਹੈ। 26 ਲੱਖ ਬੱਚਿਆਂ ਦੀ ਮੌਤ ਆਪਣੇ ਪਹਿਲੇ ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ ਹੋ ਜਾਂਦੀ ਹੈ। 
ੂਯੂਨੀਸੇਫ ਅਗਲੇ ਮਹੀਨੇ 'ਏਵਰੀ ਚਾਇਲਡ ਅਲਾਇਵ' ਨਾਂ ਦਾ ਇਕ ਗਲੋਬਲ ਅਭਿਆਨ ਸ਼ੁਰੂ ਕਰੇਗਾ। ਇਸ ਦਾ ਟੀਚਾ ਹਰ ਮਾਂ ਅਤੇ ਨਵਜਾਤ ਲਈ ਸਸਤੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੀ ਮੰਗ ਕਰਨਾ ਹੈ।


Related News