ਭਾਬੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਵਾਲੇ ਦਿਓਰ ਨੂੰ 10 ਸਾਲ ਦੀ ਜੇਲ

Friday, Feb 16, 2024 - 10:04 AM (IST)

ਭਾਬੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਵਾਲੇ ਦਿਓਰ ਨੂੰ 10 ਸਾਲ ਦੀ ਜੇਲ

ਇੰਦੌਰ (ਮੱਧ ਪ੍ਰਦੇਸ਼) - ਇੰਦੌਰ ਦੀ ਇਕ ਅਦਾਲਤ ਨੇ ਆਪਣੀ ਭਰਜਾਈ ਨਾਲ ਲੰਬੇ ਸਮੇਂ ਤੱਕ ਜਬਰ-ਜ਼ਨਾਹ ਕਰਨ ਅਤੇ ਉਸਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ 29 ਸਾਲਾ ਵਿਅਕਤੀ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਕਰਨ ਔਜਲਾ ਵੀ ਨਿੱਤਰੇ ਕਿਸਾਨ ਅੰਦੋਲਨ ਦੇ ਹੱਕ 'ਚ, ਆਖੀ ਇਹ ਗੱਲ

ਇਸਤਗਾਸਾ ਪੱਖ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਜੱਜ ਚਾਰੁਲਤਾ ਡਾਂਗੀ ਨੇ 29 ਸਾਲਾ ਵਿਅਕਤੀ ਨੂੰ ਭਾਰਤੀ ਪੀਨਲ ਕੋਡ ਦੀ ਧਾਰਾ 376 (ਦੋ) (ਐੱਨ) (ਔਰਤ ਨਾਲ ਵਾਰ-ਵਾਰ ਜਬਰ-ਜ਼ਨਾਹ), ਧਾਰਾ 506 (ਧਮਕਾਉਣਾ), ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ ਹੋਰ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਅਦਾਲਤ ਨੇ ਫੈਸਲੇ ’ਚ ਕਿਹਾ ਕਿ ਪੀੜਤ ਔਰਤ ਦਾ ਦਿਓਰ ਹੋਣ ਦੇ ਬਾਵਜੂਦ ਮੁਲਜ਼ਮ ਨੇ ਉਸ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ ਅਤੇ ਧਮਕੀਆਂ ਦਿੱਤੀਆਂ। ਇਸ ਤੋਂ ਤੰਗ ਆ ਕੇ ਔਰਤ ਨੇ ਤੇਜ਼ਾਬ ਪੀ ਕੇ ਖੁਦਕੁਸ਼ੀ ਕਰ ਲਈ। ਮੁਲਜ਼ਮ ਕਿਸੇ ਹਮਦਰਦੀ ਦਾ ਹੱਕਦਾਰ ਨਹੀਂ ਹੈ। ਇਸਤਗਾਸਾ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ 18 ਜੂਨ 2021 ਨੂੰ ਤੇਜ਼ਾਬ ਪੀ ਕੇ ਖੁਦਕੁਸ਼ੀ ਕਰ ਲਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News