ਲਾੜੇ ਦੇ ਸ਼ਰਾਬੀ ਭਰਾਵਾਂ ਨੇ ਕੀਤਾ ਹੰਗਾਮਾ, ਨਾਰਾਜ਼ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ

Saturday, Mar 05, 2022 - 02:41 PM (IST)

ਲਾੜੇ ਦੇ ਸ਼ਰਾਬੀ ਭਰਾਵਾਂ ਨੇ ਕੀਤਾ ਹੰਗਾਮਾ, ਨਾਰਾਜ਼ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ

ਇਟਾਵਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੀ ਫਰੈਂਡਜ਼ ਕਾਲੋਨੀ 'ਚ ਲਾੜੇ ਦੇ ਸ਼ਰਾਬੀਆਂ ਭਰਾਵਾਂ ਵਲੋਂ ਹੰਗਾਮਾ ਕਰਨ ਤੋਂ ਨਾਰਾਜ਼ ਕੁੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਗੁਆਂਢੀ ਫਿਰੋਜ਼ਾਬਾਦ ਜ਼ਿਲ੍ਹੇ ਦੇ ਖੇਰਗੜ੍ਹ ਪਿੰਡ ਤੋਂ ਇਕ ਬਰਾਤ ਬੀਤੀ ਰਾਤ ਇੱਥੇ ਇਕ ਗੈਸਟ ਹਾਊਸ 'ਚ ਆਈ ਸੀ। ਜੈਮਾਲਾ ਤੋਂ ਬਾਅਦ ਡੀ.ਜੇ. 'ਤੇ ਡਾਂਸ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਲਾੜੇ ਵਿਨੀਤ ਦੇ ਸ਼ਰਾਬੀ ਭਰਾਵਾਂ ਨੇ ਲਾੜੀ ਪੱਖ ਦੇ ਲੋਕਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਕਾਰਨ ਅਫੜਾ-ਦਫੜੀ ਪੈ ਗਈ। 

 

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਭਾਰਤੀ ਹਵਾਈ ਫ਼ੌਜ ਦੇ ਤਿੰਨ ਜਹਾਜ਼ 629 ਭਾਰਤੀਆਂ ਨੂੰ ਲੈ ਕੇ ਪਹੁੰਚੇ ਦਿੱਲੀ

ਮੈਰਿਜ਼ ਹੋਮ ਸੰਚਾਲਕ ਦੀ ਸ਼ਿਕਾਇਤ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਹਾਲਾਤ ਕੰਟਰੋਲ ਕੀਤੇ। ਲਾਠੀ-ਡੰਡੇ ਚੱਲਣ ਕਾਰਨ ਲਾੜਾ ਅਤੇ ਲਾੜੀ ਪੱਖ ਦੇ ਕੁਝ ਲੋਕ ਜ਼ਖ਼ਮੀ ਹੋਏ। ਹੰਗਾਮੇ ਤੋਂ ਬਾਅਦ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਜੈਮਾਲਾ ਦੀ ਪ੍ਰਕਿਰਿਆ ਪੂਰੀ ਹੋ ਚੁਕੀ ਸੀ। ਇੰਚਾਰਜ ਇੰਸਪੈਕਟਰ ਪ੍ਰਭਾਤ ਕੁਮਾਰ ਦੱਸਦੇ ਹਨ ਕਿ ਵਿਆਹ ਸਮਾਰੋਹ 'ਚ ਵਿਵਾਦ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੂੰ ਵਿਆਹ ਸਥਾਨ 'ਤੇ ਭੇਜਿਆ ਗਿਆ ਸੀ। ਵਿਆਹ ਦਾ ਫ਼ੈਸਲਾ ਲਾੜੀ ਅਤੇ ਲਾੜੇ ਪੱਖ ਨੇ ਕਰਨਾ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News