ਡੇਂਗੂ ਨੇ 15 ਦਿਨਾਂ 'ਚ ਖਤਮ ਕੀਤਾ ਪੂਰਾ ਪਰਿਵਾਰ, ਬਚਿਆ ਸਿਰਫ਼ ਨਵਜਾਤ ਬੱਚਾ

Thursday, Oct 31, 2019 - 03:03 PM (IST)

ਡੇਂਗੂ ਨੇ 15 ਦਿਨਾਂ 'ਚ ਖਤਮ ਕੀਤਾ ਪੂਰਾ ਪਰਿਵਾਰ, ਬਚਿਆ ਸਿਰਫ਼ ਨਵਜਾਤ ਬੱਚਾ

ਹੈਦਰਾਬਾਦ— ਤੇਲੰਗਾਨਾ 'ਚ ਡੇਂਗੂ ਦੇ ਕਹਿਰ ਨਾਲ ਇਕ ਪਰਿਵਾਰ ਪੂਰੀ ਤਰ੍ਹਾਂ ਖਤਮ ਹੋ ਗਿਆ। ਪਰਿਵਾਰ 'ਚ ਹੁਣ ਸਿਰਫ਼ ਇਕ ਨਵਜਾਤ ਬੱਚਾ ਬਚਿਆ ਹੈ। ਬੱਚੇ ਦੀ ਮਾਂ, ਪਿਤਾ, ਭੈਣ ਅਤੇ ਪਰਦਾਦਾ ਸਾਰਿਆਂ ਦੀ ਡੇਂਗੂ ਕਾਰਨ ਮੌਤ ਹੋ ਚੁਕੀ ਹੈ। ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮੰਚੇਰੀਅਲ ਜ਼ਿਲੇ 'ਚ ਰਹਿਣ ਵਾਲਾ ਇਹ ਪਰਿਵਾਰ 15 ਦਿਨਾਂ ਦੇ ਅੰਦਰ ਖਤਮ ਹੋ ਗਿਆ। ਬੁੱਧਵਾਰ ਨੂੰ ਇਸੇ ਪਰਿਵਾਰ ਦੀ 28 ਸਾਲਾ ਔਰਤ ਸੋਨੀ ਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ।

6 ਸਾਲਾ ਬੱਚੀ ਦੀ ਵੀ ਹੋਈ ਮੌਤ
ਪਰਿਵਾਰ 'ਚ ਸਭ ਤੋਂ ਸੋਨੀ ਦੇ ਪਤੀ ਜੀ. ਰਾਜਗੱਟੂ (30) ਨੂੰ ਡੇਂਗੂ ਹੋਇਆ ਸੀ। ਰਾਜਗੱਟੂ ਇਕ ਅਧਿਆਪਕ ਸੀ ਅਤੇ ਮੰਚੇਰੀਅਲ ਜ਼ਿਲੇ ਦੇ ਸ਼੍ਰੀ ਸ਼੍ਰੀ ਨਗਰ 'ਚ ਰਹਿੰਦਾ ਸੀ। ਡੇਂਗੂ ਦਾ ਪਤਾ ਲੱਗਦੇ ਹੀ ਇਹ ਲੋਕ ਕਰੀਮਨਗਰ 'ਚ ਸ਼ਿਫਟ ਹੋ ਗਏ ਸਨ। ਪ੍ਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ 16 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਾਜਗੱਟੂ ਦੇ 70 ਸਾਲਾ ਦਾਦਾ ਲਿੰਗਾਯ ਨੂੰ ਡੇਂਗੂ ਨੇ ਆਪਣੀ ਲਪੇਟ 'ਚ ਲੈ ਲਿਆ ਅਤੇ 20 ਅਕਤੂਬਰ ਨੂੰ ਪਰਿਵਾਰ ਦੇ ਦੂਜੇ ਮੈਂਬਰ ਦੀ ਵੀ ਮੌਤ ਹੋ ਗਈ। ਪਰਿਵਾਰ ਹਾਲੇ ਲਗਾਤਾਰ ਹੋਈਆਂ 2 ਮੌਤਾਂ ਦੇ ਦੁਖ ਤੋਂ ਉਬਰ ਵੀ ਨਹੀਂ ਸਕਿਆ ਸੀ ਕਿ ਰਾਜਗੱਟੂ ਦੀ 6 ਸਾਲਾ ਬੇਟੀ ਸ਼੍ਰੀ ਵਰਸ਼ਿਨੀ ਨੂੰ ਵੀ ਡੇਂਗੂ ਹੋ ਗਿਆ। ਇਲਾਜ ਦੌਰਾਨ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਸ਼੍ਰੀ ਵਰਸ਼ਿਨੀ ਦੀ ਵੀ ਮੌਤ ਹੋ ਗਈ।

15 ਦਿਨਾਂ ਦੇ ਅੰਦਰ ਖਤਮ ਹੋਇਆ ਪੂਰਾ ਪਰਿਵਾਰ
ਇਸ ਦੌਰਾਨ ਰਾਜਗੱਟੂ ਦੀ ਪਤਨੀ ਸੋਨੀ ਗਰਭਵਤੀ ਸੀ ਅਤੇ ਪਰਿਵਾਰ 'ਚ ਹੋਈ ਤਿੰਨ ਮੌਤਾਂ ਨਾਲ ਉਹ ਬੁਰੀ ਤਰ੍ਹਾਂ ਸਦਮੇ 'ਚ ਸੀ ਪਰ ਆਖਰਕਾਰ ਮੱਛਰ ਜਨਿਤ ਇਸ ਵਾਇਰਲ ਬੀਮਾਰੀ ਨੇ ਉਸ ਨੂੰ ਜਕੜ ਲਿਆ। ਜਿਸ ਤੋਂ ਬਾਅਦ ਸੋਨੀ ਨੂੰ ਹੈਦਰਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਬਿਹਤਰ ਇਲਾਜ ਲਈ ਭਰਤੀ ਕਰਵਾਇਆ ਗਿਆ। ਮੰਗਲਵਾਰ ਨੂੰ 28 ਸਾਲ ਦੀ ਸੋਨੀ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਬੁੱਧਵਾਰ (30) ਅਕਤੂਬਰ ਨੂੰ ਹਸਪਤਾਲ 'ਚ ਸੋਨੀ ਦੀ ਵੀ ਮੌਤ ਹੋ ਗਈ। 15 ਦਿਨਾਂ ਦੇ ਅੰਤਰਾਲ 'ਚ ਪੂਰੇ ਪਰਿਵਾਰ ਦੇ ਖਤਮ ਹੋਣ ਇਸ ਘਟਨਾ ਨੇ ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਹਿਲਾਂ ਹੀ ਤੇਲੰਗਾਨਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਅਤੇ ਡੇਂਗੂ ਦੇ ਖਤਰੇ ਨੂੰ ਰੋਕਣ ਲਈ ਪ੍ਰਭਾਵੀ ਉਪਾਅ ਕਰਨ ਲਈ ਕਿਹਾ ਸੀ।


author

DIsha

Content Editor

Related News