ABCD ਨਾ ਲਿੱਖਣ 'ਤੇ ਮਾਸੂਮ ਬੱਚੇ ਨੂੰ ਮਿਲੀ ਸਜ਼ਾ, ਅਧਿਆਪਕ ਨੇ ਟੱਪੀਆਂ ਹੱਦਾਂ
Tuesday, Nov 12, 2024 - 06:39 PM (IST)
ਕਾਨਪੁਰ : ਕਾਨਪੁਰ ਦੇ ਬਿਰਹਾਨਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੇ ਨਰਸਰੀ 'ਚ ਪੜ੍ਹਦੇ 4 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮਾਸੂਮ ਬੱਚੇ ਨੇ ਘਰ ਪਹੁੰਚ ਕੇ ਖਾਣਾ ਨਾ ਖਾਧਾ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋ ਗਿਆ। ਮਾਂ ਨੇ ਪੁੱਛਣ 'ਤੇ ਉਸ ਨੇ ਮਾਂ ਨੂੰ ਕੁੱਟਮਾਰ ਬਾਰੇ ਦੱਸਿਆ। ਇਸ 'ਤੇ ਪਰਿਵਾਰ ਬਿਰਹਾਣਾ ਰੋਡ 'ਤੇ ਸਥਿਤ ਸਕੂਲ 'ਚ ਪਹੁੰਚਿਆ। ਮਾਪਿਆਂ ਨੇ ਕਲਾਸ ਵਿਚ ਲੱਗੇ ਸੀਸੀਟੀਵੀ ਕੈਮਰੇ 'ਚੋਂ 49 ਸੈਕਿੰਡ ਵਿਚ ਅਧਿਆਪਕ ਵਲੋਂ ਬੱਚੇ ਦੇ ਵਾਲਾਂ ਨੂੰ ਦੋ ਵਾਰ ਖਿੱਚਣ ਅਤੇ ਇਕ ਤੋਂ ਬਾਅਦ ਇਕ ਪੰਜ ਵਾਰ ਉਸ ਨੂੰ ਥੱਪੜ ਮਾਰਦੇ ਹੋਏ ਕੈਦ ਕਰ ਲਿਆ।
ਇਹ ਵੀ ਪੜ੍ਹੋ - ਦਿਨ-ਦਿਹਾੜੇ ਇੰਸਪੈਕਟਰ ਦੇ ਘਰ ਆ ਵੜੇ ਲੁਟੇਰੇ, SHO ਦੀ ਮਾਂ ਨੂੰ ਉਤਾਰਿਆ ਮੌਤ ਦੇ ਘਾਟ
ਦੱਸ ਦੇਈਏ ਕਿ ਇਸ ਵੀਡੀਓ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਅਤੇ ਫੀਲਖਾਨਾ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਦੇ ਆਉਣ ਤੋਂ ਬਾਅਦ ਵੀ ਪਰਿਵਾਰਕ ਮੈਂਬਰਾਂ ਅਤੇ ਸਕੂਲ ਪ੍ਰਬੰਧਕਾਂ ਵਿਚਾਲੇ ਖੂਬ ਬਹਿਸ ਹੋਈ। ਹਾਲਾਂਕਿ ਸਕੂਲ ਮੈਨੇਜਮੈਂਟ ਵੱਲੋਂ ਮੁਆਫ਼ੀ ਮੰਗਣ ਅਤੇ ਅਧਿਆਪਕ ਨੂੰ ਨੌਕਰੀ ਤੋਂ ਹਟਾਉਣ ਦਾ ਭਰੋਸਾ ਦੇਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਰਹਾਨਾ ਰੋਡ 'ਤੇ ਸਥਿਤ ਲਾਫਟੀ ਵੇਲ ਕਿਡਸ ਪ੍ਰੀ ਸਕੂਲ ਦਾ ਹੈ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਫੁਲਬਾਗ ਸਥਿਤ ਖੇੜੀਪਤੀ ਮੰਦਰ ਕੋਲ ਰਹਿਣ ਵਾਲੇ ਦੀਪਕ ਤੁਲਸੀਯਾਨੀ ਸਾਗਰ ਮਾਰਕੀਟ ਵਿੱਚ ਮੋਬਾਈਲ ਰਿਪੇਅਰ ਦਾ ਕੰਮ ਕਰਦੇ ਹਨ। ਉਹਨਾਂ ਦਾ ਚਾਰ ਸਾਲ ਦਾ ਬੇਟਾ ਨਰਸਰੀ ਸਕੂਲ ਵਿੱਚ ਪੜ੍ਹਦਾ ਹੈ। ਸੋਮਵਾਰ ਨੂੰ ਜਦੋਂ ਉਹਨਾਂ ਦਾ ਪੁੱਤਰ ਸਕੂਲ ਤੋਂ ਘਰ ਪਰਤਿਆ ਤਾਂ ਉਹ ਬਹੁਤ ਡਰਿਆ ਹੋਇਆ ਸੀ। ਉਹ ਖਾਣਾ ਵੀ ਨਹੀਂ ਖਾ ਰਿਹਾ ਸੀ। ਕਾਫੀ ਪੁੱਛਣ ਤੋਂ ਬਾਅਦ ਉਸ ਨੇ ਮਾਂ ਨੂੰ ਦੱਸਿਆ ਕਿ ਅਧਿਆਪਕਾ ਰਿਤਿਕਾ ਸਕਸੈਨਾ ਬੱਚਿਆਂ ਦੀਆਂ ਨੋਟਬੁੱਕਾਂ 'ਤੇ ABCD ਲਿਖਾ ਰਹੀ ਸੀ। ABCD ਨਾ ਲਿਖਣ ਕਾਰਨ ਅਧਿਆਪਕ ਨੇ ਉਸ ਦੇ ਵਾਲ ਫੜ ਕੇ ਉਸ ਨੂੰ ਕਈ ਵਾਰ ਕੁੱਟਿਆ।
ਇਹ ਵੀ ਪੜ੍ਹੋ - ਜ਼ਿਆਦਾ ਆ ਰਹੇ ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਵੇਗਾ ਫ਼ਾਇਦਾ
ਪੁੱਤਰ ਦੀ ਹੋਈ ਕੁੱਟਮਾਰ ਦਾ ਪਤਾ ਲੱਗਣ ਤੋਂ ਬਾਅਦ ਦੋਵੇ ਮਾਤਾ-ਪਿਤਾ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਕੂਲ ਪਹੁੰਚ ਗਏ। ਇਸ ਦੌਰਾਨ ਜਦੋਂ ਉਹਨਾਂ ਨੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਪੁੱਤਰ ਵਲੋਂ ਦੱਸੀਆ ਸਾਰੀਆਂ ਗੱਲਾਂ ਸੱਚ ਨਿਕਲੀਆਂ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਸਾਹਮਣੇ ਸਕੂਲ ਪ੍ਰਬੰਧਕਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਦੀਪਕ ਅਨੁਸਾਰ ਉਹਨਾਂ ਨੇ ਅਧਿਆਪਕ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਫੀਲਖਾਨਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਸਕੂਲ ਮੈਨੇਜਮੈਂਟ ਨੇ ਅਧਿਆਪਕਾ ਨੂੰ ਨੌਕਰੀ ਤੋਂ ਹਟਾ ਦਿੱਤਾ ਅਤੇ ਘਟਨਾ ਲਈ ਮੁਆਫੀ ਮੰਗੀ, ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਵਾਪਸ ਲੈ ਲਈ। ਥਾਣਾ ਫੀਲਖਾਨਾ ਦੇ ਇੰਚਾਰਜ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ।
ਇਹ ਵੀ ਪੜ੍ਹੋ - ਖ਼ਾਸ ਖ਼ਬਰ: ਭੈਣਾਂ ਦੇ ਖਾਤਿਆਂ 'ਚ ਆਉਣਗੇ 1250 ਰੁਪਏ, ਸਰਕਾਰ ਨੇ ਜਾਰੀ ਕੀਤੀ ਰਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8