ਡੰਪਰ ਨੇ ਕਾਰ ਨੂੰ ਮਾਰੀ ਟੱਕਰ, ਅੱਗ ਲੱਗਣ ਕਾਰਨ ਮਾਸੂਮ ਪੁੱਤ ਸਣੇ ਜ਼ਿੰਦਾ ਸੜੀ ਮਹਿਲਾ ਕਾਂਸਟੇਬਲ
Thursday, Feb 26, 2026 - 02:59 PM (IST)
ਰਾਮਪੁਰ- ਉੱਤਰ ਪ੍ਰਦੇਸ਼ 'ਚ ਰਾਮਪੁਰ ਜ਼ਿਲ੍ਹੇ ਦੇ ਗੰਜ ਖੇਤਰ 'ਚ ਹੋਏ ਭਿਆਨਕ ਹਾਦਸੇ 'ਚ ਮਹਿਲਾ ਕਾਂਸਟੇਬਲ ਅਤੇ ਉਸ ਦੇ ਢਾਈ ਸਾਲਾ ਪੁੱਤ ਦੀ ਕਾਰ 'ਚ ਸੜ ਕੇ ਮੌਤ ਹੋ ਗਈ, ਜਦੋਂ ਕਿ 2 ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਪਿੰਡ ਬਹਟਰਾ ਥਾਣਾ ਮਿਲਕ ਵਾਸੀ ਲਤਾ (27) ਮਹਿਲਾ ਕਾਂਸਟੇਬਲ ਸੀ। ਉਹ 1090 ਦਫ਼ਤਰ, ਸ਼੍ਰਾਵਸਤੀ 'ਚ ਤਾਇਨਾਤ ਸੀ ਅਤੇ 18 ਫਰਵਰੀ ਤੋਂ ਛੁੱਟੀ 'ਤੇ ਸੀ। ਦੱਸਿਆ ਗਿਆ ਹੈ ਕਿ ਬੀਤੀ ਰਾਤ ਲਗਭਗ 11 ਵਜੇ ਲਤਾ ਆਪਣੇ ਪਤੀ ਦਾਨ ਸਿੰਘ, ਪੁੱਤ ਅਭਿਆਂਸ਼ (ਲਗਭਗ ਢਾਈ ਸਾਲ) ਅਤੇ ਇਕ ਰਿਸ਼ਤੇਦਾਰ ਰਵੀ ਨਾਲ ਨੈਨੀਤਾਲ ਤੋਂ ਘੁੰਮ ਕੇ ਕਾਰ 'ਤੇ ਆਪਣੇ ਪਿੰਡ ਬਹਤਰਾ ਵਾਪਸ ਆ ਰਹੀ ਸੀ।
ਸਵਾਰ-ਰਾਮਪੁਰ ਮਾਰਗ 'ਤੇ ਥਾਣਾ ਗੰਜ ਖੇਤਰ ਦੇ ਨੇੜੇ ਪਿੰਡ ਕਾਸ਼ੀਪੁਰ ਕੋਲ ਉਨ੍ਹਾਂ ਦੀ ਕਾਰ ਦੀ ਅਣਪਛਾਤੇ ਡੰਪਰ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਕਾਰ 'ਚ ਅੱਗ ਲੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਕਾਂਸਟੇਬਲ ਲਤਾ ਅਤੇ ਉਸ ਦੇ ਪੁੱਤ ਅਭਿਆਂਸ਼ ਦੀ ਮੌਕੇ 'ਤੇ ਹੀ ਸੜ ਕੇ ਮੌਤ ਹੋ ਗਈ। ਘਟਨਾ 'ਚ ਲਤਾ ਦੇ ਪਤੀ ਦਾਨ ਸਿੰਘ ਅਤੇ ਉਸ ਦੇ ਚਾਚਾ ਰਵੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸੂਚਨਾ 'ਤੇ ਪਹੁੰਚੀ ਪੁਲਸ ਨੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ 'ਚ ਰੱਖਵਾਇਆ। ਥਾਣਾ ਗੰਜ 'ਚ ਅਣਪਛਾਤੇ ਡੰਪਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
