ਅਧਿਆਪਕ ਨੇ 26 ਵਿਦਿਆਰਥਣਾਂ ਨਾਲ ਕੀਤੀ ਛੇੜਛਾੜ, ਪੁਲਸ ਨੇ ਪੋਕਸੋ ਐਕਟ ਤਹਿਤ ਕੀਤਾ ਗ੍ਰਿਫ਼ਤਾਰ
Sunday, Jan 15, 2023 - 02:25 AM (IST)
ਕੰਨੂਰ (ਭਾਸ਼ਾ): ਕੇਰਲ ਪੁਲਸ ਨੇ ਨਵੰਬਰ 2021 ਤੋਂ ਹੁਣ ਤਕ 26 ਵਿਦਿਆਰਥੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਕੰਨੂਰ ਦੇ ਇਕ ਸਹਾਇਤਾ ਪ੍ਰਾਪਤ ਸਕੂਲ ਦੇ 52 ਸਾਲਾ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸੀਨੀਅਰ ਅਧਿਆਪਕ ਨੂੰ ਜ਼ਿਲ੍ਹਾ 'ਚਾਈਲਡਲਾਈਨ' ਅਧਿਕਾਰੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਮੱਥੇ ਲੱਗਾ ਕਲੰਕ, ਨੌਜਵਾਨ ਨੇ ਲਿਫਟ ਦੇਣ ਦੇ ਬਹਾਨੇ 90 ਸਾਲਾ ਬਜ਼ੁਰਗ ਨਾਲ ਕੀਤੀ ਦਰਿੰਦਗੀ
ਇਕ ਪੁਲਸ ਅਧਿਕਾਰੀ ਨੇ 'ਪੀਟੀਆਈ-ਭਾਸ਼ਾ' ਨੂੰ ਕਿਹਾ ਕਿ 'ਹਾਲ ਹੀ ਵਿਚ ਇਕ ਵਿਦਿਆਰਥਣ ਨੇ ਸਕੂਲ ਦੀ ਇਕ ਹੋਰ ਅਧਿਆਪਕਾ ਨੂੰ ਉਸ ਨਾਲ ਹੋਈ ਛੇੜਛਾੜ ਬਾਰੇ ਦੱਸਿਆ ਸੀ। ਅਧਿਆਪਕਾ ਨੇ ਤੁਰੰਤ ਚਾਈਲਡਲਾਈਨ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਬਾਅਦ ਵਿਚ ਸਾਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸਾਨੂੰ 11 ਜਨਵਰੀ ਨੂੰ ਸ਼ਿਕਾਇਤ ਮਿਲੀ ਸੀ।' ਅਧਿਕਾਰੀ ਮੁਤਾਬਕ ਕਾਊਂਸਲਿੰਗ ਤੋਂ ਬਾਅਦ ਹੋਰ ਵਿਦਿਆਰਥਣਾਂ ਨੇ ਅਧਿਆਪਕ ਖ਼ਿਲਾਫ਼ ਛੇੜਛਾੜ ਦੀ ਸ਼ਿਕਾਇਤ ਕੀਤੀ।
ਇਹ ਖ਼ਬਰ ਵੀ ਪੜ੍ਹੋ - ਰਿਸ਼ਭ ਪੰਤ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ, 2023 ਵਿਸ਼ਵ ਕੱਪ 'ਚ ਖੇਡਣ ਬਾਰੇ ਸਾਹਮਣੇ ਆਈ ਇਹ ਗੱਲ
ਉਨ੍ਹਾਂ ਕਿਹਾ, “ਅਸੀਂ 12 ਜਨਵਰੀ ਨੂੰ ਪੰਜ ਕੇਸ ਦਰਜ ਕੀਤੇ ਅਤੇ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ। ਬਾਅਦ 'ਚ ਸ਼ੁੱਕਰਵਾਰ ਨੂੰ 21 ਹੋਰ ਮਾਮਲੇ ਦਰਜ ਕੀਤੇ ਗਏ। ਅਧਿਕਾਰੀ ਮੁਤਾਬਕ ਇਕ ਅਦਾਲਤ ਨੇ ਅਧਿਆਪਕ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਪੀੜਤ ਵਿਦਿਆਰਥਣਾਂ ਨੇ ਨਵੰਬਰ 2021 ਤੋਂ ਲੈ ਕੇ ਹੁਣ ਤਕ ਛੇੜਛਾੜ ਦੀਆਂ ਕਈ ਘਟਨਾਵਾਂ ਬਾਰੇ ਦੱਸਿਆ ਹੈ, ਜਦੋਂ ਮਹਾਮਾਰੀ ਤੋਂ ਬਾਅਦ ਸਕੂਲ ਮੁੜ ਖੁੱਲ੍ਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।