BMW ਨੇ ਭਾਰਤ ''ਚ ਲਾਂਚ ਕੀਤੀ ਨਵੀਂ ਦਮਦਾਰ ਬਾਈਕ, ਜਾਣੋ ਕੀਮਤ ਤੇ ਸ਼ਾਨਦਾਰ ਫੀਚਰਸ

Thursday, Apr 23, 2026 - 10:01 PM (IST)

BMW ਨੇ ਭਾਰਤ ''ਚ ਲਾਂਚ ਕੀਤੀ ਨਵੀਂ ਦਮਦਾਰ ਬਾਈਕ, ਜਾਣੋ ਕੀਮਤ ਤੇ ਸ਼ਾਨਦਾਰ ਫੀਚਰਸ

ਨਵੀਂ ਦਿੱਲੀ : ਜਰਮਨ ਦੀ ਮਸ਼ਹੂਰ ਕੰਪਨੀ BMW ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਨਵੀਂ ਐਡਵੈਂਚਰ ਮੋਟਰਸਾਈਕਲ F 450 GS ਨੂੰ ਲਾਂਚ ਕਰ ਦਿੱਤਾ ਹੈ। ਇਹ ਨਵੀਂ ਬਾਈਕ BMW ਦੀ ਪੁਰਾਣੀ G 310 GS ਨੂੰ ਰਿਪਲੇਸ ਕਰੇਗੀ ਅਤੇ ਕੰਪਨੀ ਦੀ ਲਾਈਨਅੱਪ ਵਿੱਚ ਨਵੀਂ ਐਂਟਰੀ-ਲੈਵਲ ਐਡਵੈਂਚਰ ਬਾਈਕ ਬਣ ਗਈ ਹੈ।

BMW F 450 GS ਵਿੱਚ 420cc ਦਾ ਵਾਟਰ-ਕੂਲਡ, ਦੋ ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 46.9 bhp ਦੀ ਪਾਵਰ ਅਤੇ 43 Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ਵਿੱਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ ਅਤੇ ਕੰਪਨੀ ਮੁਤਾਬਕ ਇਸ ਦੀ ਟਾਪ ਸਪੀਡ 165 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੈ।

ਇਸ ਬਾਈਕ ਵਿੱਚ ਕਈ ਐਡਵਾਂਸ ਫੀਚਰਸ ਦਿੱਤੇ ਗਏ ਹਨ। ਇਸ ਬਾਈਕ ਵਿੱਚ 5-ਇੰਚ ਦਾ TFT ਡਿਸਪਲੇ ਜੋ ਨੇਵੀਗੇਸ਼ਨ ਅਤੇ ਜ਼ਰੂਰੀ ਜਾਣਕਾਰੀ ਦਿਖਾਉਂਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਰਾਈਡ ਮੋਡਸ, ABS Pro, ਟ੍ਰੈਕਸ਼ਨ ਕੰਟਰੋਲ ਅਤੇ ਇੰਜਣ ਟਾਰਕ ਕੰਟਰੋਲ ਦਿੱਤਾ ਗਿਆ ਹੈ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਬਾਈਕ ਵਿੱਚ USB ਟਾਈਪ-ਸੀ ਚਾਰਜਿੰਗ ਪੋਰਟ, ਫੁੱਲ LED ਲਾਈਟਿੰਗ ਅਤੇ ਸਲਿਪਰ ਕਲਚ ਦਿੱਤਾ ਗਿਆ ਹੈ।

ਭਾਰਤੀ ਬਾਜ਼ਾਰ ਵਿੱਚ ਇਸ ਬਾਈਕ ਦਾ ਸਿੱਧਾ ਮੁਕਾਬਲਾ Royal Enfield Himalayan 450 ਅਤੇ KTM 390 Adventure X ਵਰਗੀਆਂ ਬਾਈਕਾਂ ਨਾਲ ਹੋਵੇਗਾ। ਕੰਪਨੀ ਨੇ ਇਸ ਨੂੰ ਚਾਰ ਵੇਰੀਐਂਟਸ— ਬੇਸਿਕ (Basic), ਐਕਸਕਲੂਸਿਵ (Exclusive), ਸਪੋਰਟ (Sport) ਅਤੇ ਜੀ.ਐੱਸ. ਟਰਾਫੀ (GS Trophy) ਵਿੱਚ ਪੇਸ਼ ਕੀਤਾ ਹੈ। ਇਹ ਬਾਈਕ ਉਨ੍ਹਾਂ ਲੋਕਾਂ ਲਈ ਇੱਕ ਬਿਹਤਰ ਵਿਕਲਪ ਹੋ ਸਕਦੀ ਹੈ ਜੋ ਲੰਬੀ ਦੂਰੀ ਦੀ ਰਾਈਡ ਅਤੇ ਆਫ-ਰੋਡਿੰਗ ਦਾ ਸ਼ੌਕ ਰੱਖਦੇ ਹਨ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 4.7 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। 


author

Inder Prajapati

Content Editor

Related News