Tata Punch ਨੂੰ ਟੱਕਰ ਦੇਣ ਲਈ ਮਾਰੂਤੀ ਲਿਆ ਰਹੀ ਹੈ ਸਸਤੀ SUV; ਜਾਣੋ ਕੀ ਹੋਵੇਗਾ ਖਾਸ

Friday, May 01, 2026 - 05:28 AM (IST)

Tata Punch ਨੂੰ ਟੱਕਰ ਦੇਣ ਲਈ ਮਾਰੂਤੀ ਲਿਆ ਰਹੀ ਹੈ ਸਸਤੀ SUV; ਜਾਣੋ ਕੀ ਹੋਵੇਗਾ ਖਾਸ

ਨਵੀਂ ਦਿੱਲੀ : ਭਾਰਤੀ ਆਟੋਮੋਬਾਈਲ ਮਾਰਕੀਟ ਵਿੱਚ ਐਸ.ਯੂ.ਵੀ. (SUV) ਦੀ ਵਧਦੀ ਮੰਗ ਨੂੰ ਦੇਖਦੇ ਹੋਏ ਦੇਸ਼ ਦੀ ਸਭ  ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੱਕ ਨਵੀਂ ਮਾਈਕ੍ਰੋ SUV ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਕਾਰ ਖਾਸ ਤੌਰ 'ਤੇ ਘੱਟ ਬਜਟ ਵਿੱਚ SUV ਦਾ ਸ਼ੌਕ ਰੱਖਣ ਵਾਲੇ ਗਾਹਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਦਾ ਸਿੱਧਾ ਮੁਕਾਬਲਾ ਟਾਟਾ ਪੰਚ ਅਤੇ ਹੁੰਡਈ ਐਕਸਟਰ ਨਾਲ ਹੋਵੇਗਾ।

ਰਿਪੋਰਟਾਂ ਅਨੁਸਾਰ, ਇਸ ਨਵੀਂ ਕਾਰ ਦਾ ਕੋਡਨੇਮ 'Y43' ਹੈ ਅਤੇ ਸੰਭਵ ਹੈ ਕਿ ਇਹ ਕੰਪਨੀ ਦੇ ਪੋਰਟਫੋਲੀਓ ਵਿੱਚ ਇਗਨਿਸ (Ignis) ਦੀ ਜਗ੍ਹਾ ਲਵੇ। ਕੰਪਨੀ ਇਸ ਨੂੰ ਇੱਕ ਪੂਰੀ ਤਰ੍ਹਾਂ ਨਾਲ ਤਿਆਰ SUV ਦੇ ਰੂਪ ਵਿੱਚ ਪੇਸ਼ ਕਰੇਗੀ, ਜਿਸ ਦਾ ਡਿਜ਼ਾਈਨ ਬਾਕਸੀ ਹੋਵੇਗਾ ਅਤੇ ਗਰਾਊਂਡ ਕਲੀਅਰੈਂਸ ਜ਼ਿਆਦਾ ਹੋਵੇਗੀ ਤਾਂ ਜੋ ਇਸਨੂੰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਕੱਚੇ ਰਸਤਿਆਂ 'ਤੇ ਵੀ ਆਸਾਨੀ ਨਾਲ ਚਲਾਇਆ ਜਾ ਸਕੇ।

ਇਹ ਅਪਕਮਿੰਗ ਕਾਰ ਮਾਰੂਤੀ ਦੇ ਮਸ਼ਹੂਰ HEARTECT ਪਲੇਟਫਾਰਮ 'ਤੇ ਆਧਾਰਿਤ ਹੋਵੇਗੀ, ਜਿਸ 'ਤੇ ਸਵਿਫਟ ਅਤੇ ਬਲੇਨੋ ਵਰਗੀਆਂ ਕਾਰਾਂ ਬਣੀਆਂ ਹਨ। ਇਸ ਵਿੱਚ 1.2 ਲੀਟਰ 3-ਸਿਲੰਡਰ ਇੰਜਣ ਮਿਲਣ ਦੀ ਉਮੀਦ ਹੈ, ਜੋ ਮਾਈਲਡ ਹਾਈਬ੍ਰਿਡ ਤਕਨੀਕ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਕੰਪਨੀ 1.0 ਲੀਟਰ ਟਰਬੋ ਪੈਟਰੋਲ ਅਤੇ ਸੀ.ਐਨ.ਜੀ. (CNG) ਦੇ ਵਿਕਲਪ ਵੀ ਦੇ ਸਕਦੀ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀ.ਈ.ਓ. ਹਿਸਾਸ਼ੀ ਟੇਕੂਚੀ ਅਨੁਸਾਰ, ਕੰਪਨੀ ਕੋਲ ਭਾਰਤ ਵਿੱਚ ਐਸ.ਯੂ.ਵੀ. ਸੈਗਮੈਂਟ ਵਿੱਚ ਅਜੇ ਵੀ ਕੁਝ ਖਾਲੀ ਜਗ੍ਹਾ ਹੈ, ਜਿਸ ਨੂੰ ਭਰਨ ਦੀ ਲੋੜ ਹੈ। ਟਾਟਾ ਪੰਚ ਦੀ ਮਾਰਕੀਟ ਵਿੱਚ ਮਜ਼ਬੂਤ ਪਕੜ (ਮਾਰਚ 2026 ਵਿੱਚ 20,977 ਯੂਨਿਟਸ ਦੀ ਵਿਕਰੀ) ਨੂੰ ਦੇਖਦੇ ਹੋਏ ਮਾਰੂਤੀ ਹੁਣ ਇਸ ਸੈਗਮੈਂਟ ਵਿੱਚ ਇੱਕ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਹੀ ਹੈ।


author

Inder Prajapati

Content Editor

Related News