ਸਿੰਗਲ ਚਾਰਜ ''ਚ 681KM ਦਾ ਸਫ਼ਰ ! Tesla ਨੇ ਭਾਰਤ ''ਚ ਲਾਂਚ ਕੀਤੀ ਧਾਕੜ ਕਾਰ, ਜਾਣੋ ਸ਼ਾਨਦਾਰ ਫੀਚਰਸ
Wednesday, Apr 22, 2026 - 01:26 PM (IST)
ਗੈਜੇਟ ਡੈਸਕ : ਦਿੱਗਜ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਪ੍ਰਸਿੱਧ SUV Model Y ਦਾ ਨਵਾਂ 'L' ਵੇਰੀਐਂਟ ਲਾਂਚ ਕਰ ਕੇ ਹਲਚਲ ਮਚਾ ਦਿੱਤੀ ਹੈ। ਇਹ ਨਵਾਂ ਵੇਰੀਐਂਟ ਸਟੈਂਡਰਡ ਮਾਡਲ ਦਾ ਲੌਂਗ-ਵ੍ਹੀਲਬੇਸ ਵਰਜ਼ਨ ਹੈ, ਜੋ ਖ਼ਾਸ ਤੌਰ 'ਤੇ ਵਧੇਰੇ ਸਪੇਸ ਅਤੇ ਆਰਾਮਦਾਇਕ ਸਫ਼ਰ ਲਈ ਤਿਆਰ ਕੀਤਾ ਗਿਆ ਹੈ।
6-ਸੀਟਰ ਲੇਆਉਟ ਤੇ ਸ਼ਾਨਦਾਰ ਇੰਟੀਰੀਅਰ
ਟੈਸਲਾ Model Y L 'ਚ ਹੁਣ ਛੇ ਸੀਟਾਂ ਦੀ ਸੁਵਿਧਾ ਮਿਲੇਗੀ। ਲੰਬੇ ਵ੍ਹੀਲਬੇਸ ਕਾਰਨ ਯਾਤਰੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਲੈਗ ਸਪੇਸ ਮਿਲੇਗੀ। ਦੂਜੀ ਲਾਈਨ 'ਚ ਕੈਪਟਨ ਸੀਟਾਂ ਦਿੱਤੀਆਂ ਗਈਆਂ ਹਨ ਅਤੇ ਪਹਿਲੀ ਲਾਈਨ ਦੀਆਂ ਸੀਟਾਂ 'ਚ 'ਥਾਈ ਐਕਸਟੈਂਸ਼ਨ' ਦੀ ਸੁਵਿਧਾ ਹੈ, ਜੋ ਹਾਈਵੇਅ 'ਤੇ ਲੰਬੇ ਸਫ਼ਰ ਦੌਰਾਨ ਕਾਫੀ ਆਰਾਮਦਾਇਕ ਸਾਬਤ ਹੁੰਦੀ ਹੈ।
ਸਿੰਗਲ ਚਾਰਜ 'ਚ ਸਭ ਤੋਂ ਵੱਧ ਰੇਂਜ
ਕੰਪਨੀ ਦਾ ਦਾਅਵਾ ਹੈ ਕਿ Model Y L ਦੀ WLTP ਰੇਂਜ 681 ਕਿਲੋਮੀਟਰ ਹੈ, ਜੋ ਇਸ ਲਾਈਨਅੱਪ ਵਿੱਚ ਸਭ ਤੋਂ ਵੱਧ ਹੈ। ਜੇਕਰ ਤੁਲਨਾ ਕਰੀਏ ਤਾਂ ਲੌਂਗ ਰੇਂਜ ਪ੍ਰੀਮੀਅਮ ਟ੍ਰਿਮ ਦੀ ਰੇਂਜ 661 ਕਿਮੀ ਅਤੇ ਸਟੈਂਡਰਡ ਪ੍ਰੀਮੀਅਮ ਦੀ ਰੇਂਜ 500 ਕਿਮੀ ਹੈ। ਇਹ ਕਾਰ ਮਹਿਜ਼ 5 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। AWD ਸਿਸਟਮ ਅਤੇ ਹੋਰ ਖੂਬੀਆਂ ਇਸ SUV ਵਿੱਚ ਆਲ-ਵ੍ਹੀਲ ਡਰਾਈਵ (AWD) ਸਿਸਟਮ ਦਿੱਤਾ ਗਿਆ ਹੈ, ਜੋ ਗਿੱਲੀਆਂ ਅਤੇ ਮੁਸ਼ਕਲ ਸੜਕਾਂ 'ਤੇ ਬਿਹਤਰ ਪਕੜ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ 19 ਇੰਚ ਦੇ Machina 2.0 ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਕਾਰ ਦੀ ਟਾਪ ਸਪੀਡ 201 ਕਿਲੋਮੀਟਰ ਪ੍ਰਤੀ ਘੰਟਾ ਹੈ।
ਕੀਮਤ ਤੇ ਫੀਚਰਸ
ਟੈਸਲਾ ਦੇ ਇਸ ਨਵੇਂ ਮਾਡਲ ਵਿੱਚ 'ਫੁੱਲ ਸੈਲਫ-ਡਰਾਈਵਿੰਗ' ਫੀਚਰ ਲਈ ਗਾਹਕਾਂ ਨੂੰ ਵੱਖਰੇ ਤੌਰ 'ਤੇ ਕਰੀਬ 6 ਲੱਖ ਰੁਪਏ ਖਰਚਣੇ ਪੈਣਗੇ। ਇਸ ਵਿੱਚ ਛੇ ਕਲਰ ਆਪਸ਼ਨ ਉਪਲਬਧ ਹਨ, ਜਿਨ੍ਹਾਂ ਵਿੱਚੋਂ 'ਸਟੈਲਥ ਗ੍ਰੇ' ਸਟੈਂਡਰਡ ਹੈ, ਜਦਕਿ ਦੂਜੇ ਰੰਗਾਂ (ਜਿਵੇਂ ਕਿ ਅਲਟਰਾ ਰੈੱਡ ਜਾਂ ਕੋਸਮਿਕ ਸਿਲਵਰ) ਲਈ 95,000 ਰੁਪਏ ਤੋਂ ਲੈ ਕੇ 1.85 ਲੱਖ ਰੁਪਏ ਤੱਕ ਵਾਧੂ ਦੇਣੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
