ਇੰਤਜ਼ਾਰ ਖ਼ਤਮ! ਹੁੰਡਈ ਨੇ ਲਾਂਚ ਕਰ ''ਤੀ ਧਾਕੜ ਕਾਰ, ਬੋਲਡ ਲੁੱਕ ਤੇ ਹਾਈ-ਟੈਕ ਫੀਚਰਸ ਨਾਲ ਲੈਸ
Monday, Apr 20, 2026 - 04:51 PM (IST)
ਗੈਜੇਟ ਡੈਸਕ : ਭਾਰਤੀ ਬਾਜ਼ਾਰ ਵਿੱਚ ਕੰਪੈਕਟ SUV ਸੈਗਮੈਂਟ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਹੁੰਡਈ ਨੇ ਆਪਣੀ ਮਸ਼ਹੂਰ ਐੱਸ.ਯੂ.ਵੀ. 'ਵੈਨਿਊ' ਨੂੰ ਇੱਕ ਨਵੇਂ ਅਤੇ ਦਮਦਾਰ ਅਵਤਾਰ ਵਿੱਚ ਪੇਸ਼ ਕੀਤਾ ਹੈ। ਕੰਪਨੀ ਵੱਲੋਂ ਅੱਜ Venue ਦਾ ਨਵਾਂ 'ਨਾਈਟ ਐਡੀਸ਼ਨ' ਲਾਂਚ ਕੀਤਾ ਗਿਆ ਹੈ, ਜੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬੋਲਡ ਅਤੇ ਅਗਰੈਸਿਵ ਲੁੱਕ ਦੇ ਨਾਲ ਆਉਂਦਾ ਹੈ।
ਨਵੀਂ ਵੈਨਿਊ ਨਾਈਟ ਐਡੀਸ਼ਨ ਦੇ ਡਿਜ਼ਾਈਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 'ਆਲ-ਬਲੈਕ' ਥੀਮ ਹੈ। ਫਰੰਟ ਵਿੱਚ ਬਲੈਕ ਪੇਂਟਿਡ ਗਰਿੱਲ, ਮੈਟ ਬਲੈਕ ਲੋਗੋ ਅਤੇ ਨਵੀਂ ਸਕਿਡ ਪਲੇਟ ਇਸ ਨੂੰ ਸੜਕਾਂ 'ਤੇ ਇੱਕ ਵੱਖਰੀ ਪਛਾਣ ਦਿੰਦੇ ਹਨ। ਸਾਈਡ ਪ੍ਰੋਫਾਈਲ ਵਿੱਚ ਬਲੈਕ ਰੂਫ ਰੇਲਜ਼ ਅਤੇ ਅਲੌਏ ਵ੍ਹੀਲਜ਼ ਦੇ ਨਾਲ ਰੈੱਡ ਬ੍ਰੇਕ ਕੈਲੀਪਰਸ ਇਸ ਦੇ ਸਪੋਰਟੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ। ਕਾਰ ਦੇ ਅੰਦਰ ਵੀ ਬਲੈਕ ਇੰਟੀਰੀਅਰ ਦੇ ਨਾਲ ਹਲਕੇ ਬ੍ਰਾਸ ਕਲਰ ਦੇ ਇੰਸਰਟਸ ਦਿੱਤੇ ਗਏ ਹਨ, ਜੋ ਇਸ ਨੂੰ ਇੱਕ ਪ੍ਰੀਮੀਅਮ ਅਹਿਸਾਸ ਦਿੰਦੇ ਹਨ।
ਸੁਰੱਖਿਆ ਲਈ ਖਾਸ 'ਡੈਸ਼ਕੈਮ' ਫੀਚਰ
ਕੰਪਨੀ ਨੇ ਇਸ ਨਵੇਂ ਐਡੀਸ਼ਨ ਵਿੱਚ ਸੁਰੱਖਿਆ ਤੇ ਸਹੂਲਤ ਦਾ ਵੀ ਖਾਸ ਖਿਆਲ ਰੱਖਿਆ ਹੈ। ਇਸ ਦੇ ਖਾਸ ਵੇਰੀਐਂਟਸ (ਜਿਵੇਂ HX6T, HX10) ਵਿੱਚ ਡੈਸ਼ਕੈਮ (Dashcam) ਦੀ ਸਹੂਲਤ ਦਿੱਤੀ ਗਈ ਹੈ, ਜੋ ਕਈ ਰਿਕਾਰਡਿੰਗ ਮੋਡਸ ਦੇ ਨਾਲ ਆਉਂਦਾ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ 1.2 ਲੀਟਰ ਪੈਟਰੋਲ, 1.0 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਦੇ ਬਦਲ ਮਿਲਦੇ ਹਨ।
ਕੀਮਤ ਅਤੇ ਵੇਰੀਐਂਟ
ਹੁੰਡਈ ਵੈਨਿਊ ਨਾਈਟ ਐਡੀਸ਼ਨ ਦੀ ਕੀਮਤ ਵੱਖ-ਵੱਖ ਵੇਰੀਐਂਟਸ ਦੇ ਹਿਸਾਬ ਨਾਲ ਹੇਠ ਲਿਖੇ ਅਨੁਸਾਰ ਹੈ:
•1.2L ਪੈਟਰੋਲ (ਮੈਨੂਅਲ): 9,69,800 ਰੁਪਏ (ਸ਼ੁਰੂਆਤੀ ਕੀਮਤ)
•1.5L ਡੀਜ਼ਲ (ਮੈਨੂਅਲ): 11,11,800 ਰੁਪਏ
•1.0L ਟਰਬੋ ਪੈਟਰੋਲ (DCT ਆਟੋਮੈਟਿਕ): 14,79,000 ਰੁਪਏ
ਕੰਪਨੀ ਨੂੰ ਉਮੀਦ ਹੈ ਕਿ ਇਹ ਨਵਾਂ ਮਾਡਲ ਖਾਸ ਕਰਕੇ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਵੱਲ ਖਿੱਚੇਗਾ ਜੋ ਸਟਾਈਲ ਅਤੇ ਪਰਫਾਰਮੈਂਸ ਦਾ ਸੁਮੇਲ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸਾਲ 2022 ਤੋਂ ਹੁਣ ਤੱਕ ਹੁੰਡਈ ਦੀ ਨਾਈਟ ਸੀਰੀਜ਼ ਦੇ 92,000 ਤੋਂ ਵੱਧ ਯੂਨਿਟਸ ਵਿਕ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
