1 ਸਾਲ ''ਚ 23.4 ਲੱਖ ਗੱਡੀਆਂ ! ਕਾਰ ਮਾਰਕੀਟ ''ਚ ਇਸ ਕੰਪਨੀ ਨੇ ਲਿਆਂਦਾ ਭੂਚਾਲ, ਟਾਪ ''ਤੇ ਰਹੇ ਇਹ ਮਾਡਲ

Thursday, Apr 23, 2026 - 04:19 PM (IST)

1 ਸਾਲ ''ਚ 23.4 ਲੱਖ ਗੱਡੀਆਂ ! ਕਾਰ ਮਾਰਕੀਟ ''ਚ ਇਸ ਕੰਪਨੀ ਨੇ ਲਿਆਂਦਾ ਭੂਚਾਲ, ਟਾਪ ''ਤੇ ਰਹੇ ਇਹ ਮਾਡਲ

ਗੈਜੇਟ ਡੈਸਕ : ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਵਿੱਤੀ ਸਾਲ 2026 'ਚ ਉਤਪਾਦਨ ਦਾ ਇੱਕ ਨਵਾਂ ਤੇ ਵੱਡਾ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਨੇ ਇਸ ਦੌਰਾਨ ਕੁੱਲ 23.4 ਲੱਖ ਗੱਡੀਆਂ ਦਾ ਉਤਪਾਦਨ ਕੀਤਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਉਤਪਾਦਨ ਹੈ। ਖਾਸ ਗੱਲ ਇਹ ਹੈ ਕਿ ਇਹ ਲਗਾਤਾਰ ਚੌਥਾ ਸਾਲ ਹੈ, ਜਦੋਂ ਕੰਪਨੀ ਦੇ ਉਤਪਾਦਨ 'ਚ ਵਾਧਾ ਦਰਜ ਕੀਤਾ ਗਿਆ ਹੈ।

ਬਾਜ਼ਾਰ 'ਚ ਮਾਰੂਤੀ ਦਾ ਦਬਦਬਾ 
ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਦੇ ਅੰਕੜਿਆਂ ਅਨੁਸਾਰ, ਇਸ ਪ੍ਰਾਪਤੀ ਨਾਲ ਮਾਰੂਤੀ ਸੁਜ਼ੂਕੀ ਭਾਰਤ ਦੇ ਪੈਸੇਂਜਰ ਵ੍ਹੀਕਲ ਸੈਗਮੈਂਟ ਵਿੱਚ ਸਾਰੀਆਂ ਕੰਪਨੀਆਂ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਗਈ ਹੈ। ਇਹ ਅੰਕੜਾ ਭਾਰਤੀ ਆਟੋ ਇੰਡਸਟਰੀ 'ਚ ਕੰਪਨੀ ਦੀ ਮਜ਼ਬੂਤ ਲੀਡਰਸ਼ਿਪ ਨੂੰ ਸਾਬਤ ਕਰਦਾ ਹੈ।

ਇਨ੍ਹਾਂ 5 ਕਾਰਾਂ ਨੇ ਰਚਿਆ ਇਤਿਹਾਸ
 ਇਸ ਰਿਕਾਰਡ ਉਤਪਾਦਨ ਵਿੱਚ ਕੰਪਨੀ ਦੇ ਪੰਜ ਪ੍ਰਸਿੱਧ ਮਾਡਲਾਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਨ੍ਹਾਂ ਵਿੱਚੋਂ ਹਰੇਕ ਦੀ ਸਾਲਾਨਾ ਵਿਕਰੀ 2 ਲੱਖ ਯੂਨਿਟ ਤੋਂ ਵੱਧ ਰਹੀ ਹੈ। ਇਹ ਮਾਡਲ ਹਨ:
•ਮਾਰੂਤੀ ਡਿਜ਼ਾਇਰ (Dzire)
•ਮਾਰੂਤੀ ਸਵਿਫਟ (Swift)
•ਮਾਰੂਤੀ ਬਲੇਨੋ (Baleno)
•ਮਾਰੂਤੀ ਅਰਟਿਗਾ (Ertiga)
•ਮਾਰੂਤੀ ਫ੍ਰੌਂਕਸ (Fronx)

ਗਲੋਬਲ ਐਕਸਪੋਰਟ ਹੱਬ ਬਣਿਆ ਭਾਰਤ
 ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਵਿਸ਼ਵ ਭਰ ਦੇ ਨੈਟਵਰਕ ਵਿੱਚ ਕਿਸੇ ਵੀ ਹੋਰ ਪਲਾਂਟ ਨੇ ਇੰਨੀ ਵੱਡੀ ਗਿਣਤੀ ਵਿੱਚ ਉਤਪਾਦਨ ਨਹੀਂ ਕੀਤਾ ਹੈ, ਜਿਸਦਾ ਮਤਲਬ ਹੈ ਕਿ ਭਾਰਤ ਹੁਣ ਸੁਜ਼ੂਕੀ ਲਈ ਇੱਕ ਵੱਡਾ ਮੈਨੂਫੈਕਚਰਿੰਗ ਅਤੇ ਐਕਸਪੋਰਟ ਹੱਬ ਬਣ ਚੁੱਕਾ ਹੈ। ਵਰਤਮਾਨ ਵਿੱਚ ਕੰਪਨੀ ਦੇ ਚਾਰ ਵੱਡੇ ਪਲਾਂਟ ਗੁਰੂਗ੍ਰਾਮ, ਮਾਨੇਸਰ, ਖਰਖੌਦਾ (ਹਰਿਆਣਾ) ਅਤੇ ਹੰਸਲਪੁਰ (ਗੁਜਰਾਤ) ਵਿੱਚ ਸਥਿਤ ਹਨ। ਹੁਣ ਆਪਣੇ ਉਤਪਾਦਨ ਨੂੰ ਹੋਰ ਵਧਾਉਣ ਦੀ ਤਿਆਰੀ ਵਿੱਚ ਹੈ। ਗੁਜਰਾਤ ਦੇ ਖੋਰਾਜ ਵਿਖੇ ਇੱਕ ਨਵਾਂ ਪਲਾਂਟ ਲਗਾਉਣ ਦੀ ਯੋਜਨਾ ਹੈ, ਜਿਸ ਨਾਲ ਸਾਲਾਨਾ ਉਤਪਾਦਨ ਵਿੱਚ 10 ਲੱਖ ਯੂਨਿਟ ਦਾ ਹੋਰ ਵਾਧਾ ਹੋਵੇਗਾ। ਕੰਪਨੀ ਦਾ ਅਗਲਾ ਟੀਚਾ ਸਾਲਾਨਾ ਉਤਪਾਦਨ ਨੂੰ 40 ਲੱਖ ਯੂਨਿਟ ਤੱਕ ਪਹੁੰਚਾਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News