ਵਿਦਿਆਰਥੀ ਨੂੰ ਥੁੱਕ ਮਿਲਾ ਕੇ ਪਾਣੀ ਪਿਆਇਆ, ਕਮੀਜ਼ ਲਾਹ ਕੇ ਕੁੱਟਿਆ
Wednesday, Feb 19, 2025 - 09:54 AM (IST)

ਤਿਰੂਵਨੰਤਪੁਰਮ- ਕੇਰਲ ’ਚ ਤਿਰੂਵਨੰਤਪੁਰਮ ਦੇ ਇਕ ਸਰਕਾਰੀ ਕਾਲਜ ਦੇ ਵਿਦਿਆਰਥੀ ਨੇ ਰੈਗਿੰਗ ਦਾ ਦੋਸ਼ ਲਾਇਆ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਸੀਨੀਅਰ ਵਿਦਿਆਰਥੀਆਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਕਰਿਆਵੱਟਮ ਸਰਕਾਰੀ ਕਾਲਜ ਦੇ ਬਾਇਓ-ਟੈਕਨਾਲੋਜੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਬਿੰਸ ਜੋਸ ਨੇ ਸੀਨੀਅਰ ਵਿਦਿਆਰਥੀਆਂ ’ਤੇ ਡੰਡਿਆਂ ਤੇ ਬੈਲਟਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਇਆ। ਜੋਸ ਨੇ ਕਿਹਾ ਕਿ ਮੈਨੂੰ ਯੂਨਿਟ ਰੂਮ ’ਚ ਲਿਜਾਇਆ ਗਿਆ ਅਤੇ ਮੇਰੀ ਕਮੀਜ਼ ਲਾਹ ਦਿੱਤੀ ਗਈ । ਮੈਨੂੰ ਗੋਡਿਆਂ ਭਾਰ ਬਿਠਾ ਦਿੱਤਾ। ਜਦੋਂ ਮੈਂ ਪੀਣ ਲਈ ਪਾਣੀ ਮੰਗਿਆ ਤਾਂ ਉਨ੍ਹਾਂ ’ਚੋਂ ਇਕ ਨੇ ਅੱਧੇ ਗਿਲਾਸ ਪਾਣੀ ’ਚ ਥੁੱਕ ਸੁੱਟ ਦਿੱਤੀ ਤੇ ਮੈਨੂੰ ਉਹ ਪੀਣ ਲਈ ਮਜ਼ਬੂਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8