ਕੇਰਲਮ ’ਚ ਕਾਂਗਰਸ ਵਿਧਾਇਕ ਰਮਿਆ ਹਰੀਦਾਸ ਨੂੰ ਪਾਰਟੀ ਵਰਕਰਾਂ ਨੇ ਕੁੱਟਿਆ, ਵ੍ਹਟਸਐਪ ਪੋਸਟ ਨੂੰ ਲੈ ਕੇ ਹੰਗਾਮਾ

Saturday, Sep 05, 2026 - 05:54 PM (IST)

ਕੇਰਲਮ ’ਚ ਕਾਂਗਰਸ ਵਿਧਾਇਕ ਰਮਿਆ ਹਰੀਦਾਸ ਨੂੰ ਪਾਰਟੀ ਵਰਕਰਾਂ ਨੇ ਕੁੱਟਿਆ, ਵ੍ਹਟਸਐਪ ਪੋਸਟ ਨੂੰ ਲੈ ਕੇ ਹੰਗਾਮਾ

ਤਿਰੂਵਨੰਤਪੁਰਮ (ਏਜੰਸੀ)- ਕੇਰਲਮ ’ਚ ਤਿਰੂਵਨੰਤਪੁਰਮ ਜ਼ਿਲ੍ਹੇ ਦੇ ਚਿਰਾਈਨਕੀਝੂ ’ਚ ਕਾਂਗਰਸ ਵਿਧਾਇਕ ਰਮਿਆ ਹਰੀਦਾਸ ਅਤੇ ਪਾਰਟੀ ਦੇ ਸਥਾਨਕ ਵਰਕਰਾਂ ਵਿਚਾਲੇ ਝੜਪ ਹੋ ਗਈ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਦੋਸ਼ ਲਾਏ ਹਨ। ਹਰੀਦਾਸ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ। ਜਦਕਿ ਜ਼ਿਲਾ ਪੰਚਾਇਤ ਮੈਂਬਰ ਸਜੀਤ ਮੁਤਮਬਲਮ ਅਤੇ ਪਾਰਟੀ ਨੇਤਾ ਸਜਾਦ ਨੇ ਦਾਅਵਾ ਕੀਤਾ ਕਿ ਵਿਧਾਇਕ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਕ ਵ੍ਹਟਸਐਪ ਪੋਸਟ ਨੂੰ ਲੈ ਕੇ ਉਨ੍ਹਾਂ ਤੋਂ ਸਵਾਲ-ਜਵਾਬ ਕੀਤਾ, ਜਿਸ ਤੋਂ ਬਾਅਦ ਝੜਪ ਹੋ ਗਈ।

ਇਸ ਘਟਨਾ ’ਚ ਰਮਿਆ ਹਰੀਦਾਸ ਜ਼ਖਮੀ ਹੋ ਗਈ ਅਤੇ ਉਨ੍ਹਾਂ ਨੂੰ ਚਿਰਾਈਨਕੀਝੂ ਤਾਲੁਕਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਹਰੀਦਾਸ ਦੇ ਬਿਆਨ ਦੇ ਆਧਾਰ ’ਤੇ ਸਜੀਤ ਅਤੇ ਸਜਾਦ ਸਮੇਤ ਕਾਂਗਰਸ ਦੇ 7 ਵਰਕਰਾਂ ਦੇ ਖ਼ਿਲਾਫ ਭਾਰਤੀ ਨਿਆਂ ਸੰਹਿਤਾ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਨ) ਐਕਟ ਦੇ ਉਪਬੰਧਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News