ਨਹਿਰੀ ਪਾਣੀ ਚੋਰੀ ਕਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ
Monday, Sep 07, 2026 - 03:06 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰ ਖਾਸ ਪੁਲਸ ਨੇ ਨਹਿਰੀ ਪਾਣੀ ਚੋਰੀ ਕਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਡਲ ਕੈਨਾਲ ਅਫਸਰ ਫਾਜ਼ਿਲਕਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਜ ਕੁਮਾਰ ਅਤੇ ਕਰਨ ਕੰਬੋਜ ਵਾਸੀ ਘੁੱਲਾ ਵੱਲੋਂ ਬਲੇਲ ਕੇ ਮਾਈਨਰ ਵਿੱਚੋਂ ਪਾਣੀ ਦੀ ਚੋਰੀ ਕਰਨ ਅਤੇ ਨਹਿਰ ਦੀ ਪੱਟੜੀ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ।
ਜਿਨ੍ਹਾਂ 'ਤੇ ਧਾਰਾ 303, 324(3) ਬੀ.ਐਨ.ਐਸ. ਅਤੇ 52, 53 ਕੈਨਾਲ ਐਕਟ, 3 ਪ੍ਰੀਵੈਨਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
