ਮਾਨਸਾ : 2 ਜਵਾਕਾਂ ਨੂੰ ਪਾਣੀ ਵਾਲੀ ਟੈਂਕੀ ''ਚ ਧੱਕਾ ਦੇ ਮਾਂ ਨੇ ਚੁੱਕਿਆ ਖੌਫਨਾਕ ਕਦਮ, ਗਈਆਂ 3 ਜਾਨਾਂ
Tuesday, Sep 08, 2026 - 08:12 AM (IST)
ਮਾਨਸਾ (ਸੰਦੀਪ ਮਿੱਤਲ) - ਪਿੰਡ ਭੰਮੇ ਖੁਰਦ ਦੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਚ ਆਪਣੇ ਦੋ ਬੱਚਿਆਂ ਸਮੇਤ ਇਕ ਪ੍ਰਵਾਸੀ ਔਰਤ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੇ ਬੱਚਿਆਂ ਸਣੇ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ, ਇਸ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ। ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਰਾਜਸਥਾਨ ਤੋਂ ਆ ਕੇ ਭੰਮੇ ਖੁਰਦ ਵਿਖੇ ਗਊਆਂ ਦਾ ਧੰਦਾ ਕਰਦਾ ਸੀ।
ਇਹ ਵੀ ਪੜ੍ਹੋ : ਸਿਰਫ਼ 1 ਰੁਪਏ ਤੇ 5 ਕੱਪੜਿਆਂ 'ਚ ਹੋਵੇਗਾ ਵਿਆਹ ! ਬਰਾਤ 'ਚ ਜਾਣਗੇ 51 ਬੰਦੇ, ਮਹਾਪੰਚਾਇਤ ਨੇ ਸੁਣਾਇਆ ਫ਼ੈਸਲਾ
ਮਿਲੇ ਵੇਰਵਿਆਂ ਅਨੁਸਾਰ ਪਿੰਡ ਭੰਮੇ ਖੁਰਦ ਵਿਖੇ ਸੋਮਵਾਰ ਬਾਅਦ ਦੁਪਹਿਰ ਪ੍ਰਵਾਸੀ ਔਰਤ ਸੰਤਰਾ ਦੇਵੀ (37) ਪਤਨੀ ਦਲੀਪ ਕੁਮਾਰ, ਆਪਣੀ ਲੜਕੀ ਸੁਨੀਲ (9), ਪੁੱਤਰ ਅਜੈ (7) ਅਤੇ ਇਕ ਹੋਰ ਬੱਚੇ ਨੂੰ ਲੈ ਕੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਕੋਲ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੰਤਰਾ ਦੇਵੀ ਨੇ ਆਪਣੀ ਲੜਕੀ ਸੁਨੀਲ ਅਤੇ ਪੁੱਤਰ ਅਜੈ ਨੂੰ ਟੈਂਕੀ ’ਚ ਧੱਕਾ ਮਾਰਿਆ, ਜਦੋਂ ਤੀਜੇ ਪੁੱਤਰ ਦੀ ਬਾਂਹ ਫੜ ਕੇ ਉਸ ਨੂੰ ਟੈਂਕੀ ’ਚ ਸੁੱਟਣ ਲੱਗੀ ਤਾਂ ਉਹ ਬਾਂਹ ਛੁਡਵਾ ਕੇ ਉਥੋਂ ਭੱਜ ਨਿਕਲਿਆ। ਉਸ ਨੇ ਪਰਿਵਾਰ ਨੂੰ ਜਾ ਕੇ ਦੱਸਿਆ।
ਇਹ ਵੀ ਪੜ੍ਹੋ : 7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ 'ਤੀ ਵੱਡੀ ਭਵਿੱਖਬਾਣੀ
ਜਦੋਂ ਪਰਿਵਾਰ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ’ਚੋਂ ਬਾਹਰ ਕੱਢਿਆ ਤਾਂ ਸੰਤਰਾ ਦੇਵੀ ਅਤੇ ਉਸ ਦੇ ਦੋਵਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਭੇਜਿਆ ਗਿਆ ਹੈ। ਮੌਕੇ ’ਤੇ ਥਾਣਾ ਝੁਨੀਰ ਦੀ ਪੁਲਸ ਟੀਮ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਝੁਨੀਰ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਗਜ਼ਬ ਕਾਰਨਾਮਾ! ਕੋਟਾ ’ਚ ਭਗਵਾਨ ਹਨੂਮਾਨ ਜੀ ਦੀ ਬਣੀ ਵੋਟ, ਵੋਟਰ ਲਿਸਟ ’ਚ ਲੱਗੀ ਫੋਟੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
