ਸਵਾਰੀ ਬਣ ਕੇ ਆਏ ਨੌਜਵਾਨ ਨੇ ਆਟੋ ਚਾਲਕ ਨੂੰ ਸੁੰਨਸਾਨ ਥਾਂ ਲੈ ਜਾ ਕੇ ਕੀਤਾ ਹਮਲਾ

Monday, Sep 14, 2026 - 03:14 PM (IST)

ਸਵਾਰੀ ਬਣ ਕੇ ਆਏ ਨੌਜਵਾਨ ਨੇ ਆਟੋ ਚਾਲਕ ਨੂੰ ਸੁੰਨਸਾਨ ਥਾਂ ਲੈ ਜਾ ਕੇ ਕੀਤਾ ਹਮਲਾ

ਫਗਵਾੜਾ (ਜਲੋਟਾ)-ਫਗਵਾੜਾ ’ਚ ਅਪਰਾਧ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਿਸ਼ਾਲ ਮੇਗਾ ਮਾਰਟ ਦੇ ਬਾਹਰੋਂ ਸਵਾਰੀ ਬਣ ਕੇ ਆਟੋ ’ਚ ਸਵਾਰ ਹੋਏ ਇਕ ਨੌਜਵਾਨ ਨੇ ਚਾਲਕ ਨੂੰ ਸੁੰਨਸਾਨ ਇਲਾਕੇ ’ਚ ਲੈ ਜਾ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਗੰਭੀਰ ਰੂਪ ’ਚ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਹਮਲੇ ’ਚ ਆਟੋ ਚਾਲਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ’ਚ ਜੁਟ ਗਈ ਹੈ।

ਜਾਣਕਾਰੀ ਮੁਤਾਬਕ ਪੀੜਤ ਦੀ ਪਛਾਣ ਫਗਵਾੜਾ ਦੇ ਮੁਹੱਲਾ ਧਰਮਕੋਟ ਨਿਵਾਸੀ ਰਾਜੂ ਦੇ ਰੂਪ ’ਚ ਹੋਈ ਹੈ ਜੋ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਆਟੋ ਚਲਾਉਂਦਾ ਹੈ। ਪੀੜਤ ਰਾਜੂ ਨੇ ਦੱਸਿਆ ਕਿ ਉਹ ਵਿਸ਼ਾਲ ਮੇਗਾ ਮਾਰਟ ਦੇ ਕੋਲ ਸਵਾਰੀ ਦੀ ਉਡੀਕ ’ਚ ਖੜ੍ਹਾ ਸੀ। ਇਸੇ ਦੌਰਾਨ ਇਕ ਅਣਪਛਾਤਾ ਨੌਜਵਾਨ ਉਸ ਦੇ ਆਟੋ ’ਚ ਸਵਾਰ ਹੋਇਆ ਅਤੇ ਪਲਾਹੀ ਰੋਡ ਸਥਿਤ ਗੁਰੂ ਰਵਿਦਾਸ ਹਸਪਤਾਲ ਜਾਣ ਲਈ ਕਿਹਾ। 100 ਰੁਪਏ ’ਚ ਕਿਰਾਇਆ ਤੈਅ ਹੋਣ ਮਗਰੋਂ ਰਾਜੂ ਸਵਾਰੀ ਨੂੰ ਲੈ ਕੇ ਹਸਪਤਾਲ ਵਲ ਚੱਲ ਪਿਆ।

ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ

ਹਾਲਾਂਕਿ ਜਦੋਂ ਆਟੋ ਗੁਰੂ ਰਵਿਦਾਸ ਹਸਪਤਾਲ ਦੇ ਕੋਲ ਪਹੁੰਚਿਆ ਤਾਂ ਸਵਾਰੀ ਨੇ ਉਸ ਨੂੰ ਥੋੜ੍ਹਾ ਹੋਰ ਅੱਗੇ ਚੱਲਣ ਲਈ ਕਿਹਾ। ਜਿਵੇਂ ਹੀ ਰਾਜੂ ਹਸਪਤਾਲ ਤੋਂ ਥੋੜ੍ਹੀ ਦੂਰੀ ਅੱਗੇ ਵਧਿਆ, ਉਥੇ ਪਹਿਲਾਂ ਤੋਂ ਹੀ ਝਾੜੀਆਂ ਕੋਲ ਘਾਤ ਲਗਾ ਕੇ ਖੜ੍ਹੇ ਦੋ-ਤਿੰਨ ਨੌਜਵਾਨਾਂ ਨੇ ਆਟੋ ਨੂੰ ਘੇਰ ਲਿਆ। ਸਵਾਰੀ ਦੇ ਇਸ਼ਾਰਾ ਕਰਦੇ ਹੀ ਹਮਲਾਵਰਾਂ ਨੇ ਹਥਿਆਰ ਅਤੇ ਰਾਡ ਕੱਢ ਕੇ ਰਾਜੂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਆਟੋ ਦੀ ਚਾਬੀ ਕੱਢ ਲਈ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।

ਹਮਲੇ ਦੌਰਾਨ ਜਦੋਂ ਰਾਹਗੀਰਾਂ ਅਤੇ ਹੋਰ ਵਾਹਨ ਚਾਲਕਾਂ ਨੇ ਰੁਕਣਾ ਸ਼ੁਰੂ ਕੀਤਾ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰ ਬਿਨਾਂ ਨੰਬਰ ਪਲੇਟ ਦੀਆਂ ਮੋਟਰਸਾਈਕਲਾਂ ’ਚ ਸਵਾਰ ਹੋ ਕੇ ਆਏ ਸਨ। ਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਗਿਆ।

ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ ਅਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਇਸ ਵਾਰਦਾਤ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਗਰੀਬ ਅਤੇ ਮਿਹਨਤ-ਮਜ਼ਦੂਰੀ ਕਰਨ ਵਾਲੇ ਚਾਲਕ ਨਾਲ ਇਸ ਤਰ੍ਹਾਂ ਦੀ ਹਿੰਸਕ ਘਟਨਾ ਬੇਹੱਦ ਚਿੰਤਾਜਨਕ ਹੈ। ਸਾਬਕਾ ਕੌਂਸਲਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਪ੍ਰਸ਼ਾਸਨ ਅਤੇ ਸੰਬੰਧਿਤ ਥਾਣਾ ਮੁਖੀ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬਾਰਡਰ 'ਤੇ ਪੰਜਾਬ ਪੁਲਸ ਨੇ ਵਧਾ 'ਤੀ ਸੁਰੱਖਿਆ! ਨਵੇਂ ‘ਡਰੋਨ ਡਿਟੈਕਸ਼ਨ ਪਲੇਟਫਾਰਮ’ ਕੀਤੇ ਤਾਇਨਾਤ

ਉਨ੍ਹਾਂ ਮੰਗ ਕੀਤੀ ਹੈ ਕਿ ਵਿਸ਼ਾਲ ਮੇਗਾ ਮਾਰਟ ਅਤੇ ਪਲਾਹੀ ਰੋਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ ਖੰਗਾਲ ਕੇ ਅਪਰਾਧੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ’ਚ ਅਜਿਹੇ ਅਪਰਾਧੀਆਂ ਦੇ ਹੌਸਲੇ ਪਸਤ ਕੀਤੇ ਜਾ ਸਕਣ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਚ ਹਮਲਾਵਰਾਂ ਦੀ ਭਾਲ ’ਚ ਜੁਟੀ ਹੋਈ ਹੈ। ਹਾਲਾਂਕਿ ਇਹ ਤੱਥ ਸਾਫ਼ ਨਹੀਂ ਹੋ ਸਕਿਆ ਹੈ ਕਿ ਆਖਿਰ ਆਟੋ ਚਾਲਕ ਰਾਜੂ ’ਚ ਇਸ ਤਰ੍ਹਾਂ ਨਾਲ ਹਮਲਾ ਕਿਉਂ ਅਤੇ ਕਿਹੜੇ ਕਾਰਨਾਂ ਕਰਕੇ ਕੀਤਾ ਗਿਆ ਹੈ? ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ ਵੱਡੇ ਕਾਂਗਰਸੀ ਆਗੂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News